ਇਹ ਜੋ ਮੇਰੀ ਕਵਿਤਾ ਹੈ
ਇਸ ਵਿਚ ਨਾ ਛੰਦ ਹੈ
ਨਾ ਬਹਿਰ ਹੈ
ਇਸ ਵਿਚ ਗਰਦ ਹੈ
ਗਹਿਰ ਹੈ
ਕਿਤੇ ਕਿਤੇ ਉੱਜਲੀ
ਸਵੇਰ ਹੈ
ਕਿਤੇ ਕਿਤੇ ਵਗਦਾ
ਹਨੇਰ ਹੈ
ਕਿਤੇ ਜ਼ਿੰਦਗੀ ਦੀ
ਧੁੱਪ ਛਾਂ ਹੈ
ਕਿਤੇ ਸੁੱਖਾਂ ਸੁੱਖਦੀ
ਮਾਂ ਹੈ
ਕਿਤੇ ਜਾਗਦੀਆਂ ਅੱਖਾਂ
ਦੇ ਸੁਪਨੇ ਨੇ
ਕਿਤੇ ਦੂਰ ਰਹਿੰਦੇ ਜੋ
ਮੇਰੇ ਆਪਣੇ ਨੇ
ਕਿਤੇ ਬਣ ਗਈ ਮੇਰੀ
ਮਾਸ਼ੂਕ ਹੈ
ਕਿਤੇ ਬਿਰਹੋਂ ਕੁੱਠੀ
ਕੋਈ ਹੂਕ ਹੈ
ਕਿਤੇ ਸਾਜਿੰਦਿਆਂ ਦਾ
ਸਾਜ਼ ਹੈ
ਕਿਤੇ ਅੰਦਰ ਲੁਕਿਆ
ਕੋਈ ਰਾਜ਼ ਹੈ
ਛੰਦ ਬਹਿਰ ਤੋਂ ਵਿਹੂਣੀ
ਹੈ ਭਾਵੇਂ ਕਿੰਨੀ ਵੀ ਕਵਿਤਾ
ਜ਼ਿੰਦਗੀ ਦਾ ਹੀ ਰਾਗ ਹੈ।