ਇਹ ਸਭ ਕੀ ਹੋ ਰਿਹਾ ਹੈ

ਦੁਨੀਆਂ ਕਿੰਨੀ ਅਜੀਬ ਹੈ 

ਜਾਣਦਿਆਂ ਵੀ ਅਣਜਾਣ ਹੈ 

ਦੁਨੀਆਂ ਕਿੰਨੀ ਅਜੀਬ ਹੈ

ਵੇਖ ਕੇ ਅਣਡਿੱਠ ਕਰਦੀ ਜਾ ਰਹੀ ਹੈ

ਸੱਚ ਨੂੰ ਅਸੱਚ ਕਰਦੀ ਜਾ ਰਹੀ ਹੈ

ਇਹ ਰੋਜ਼ ਕੀ ਹੁੰਦਾ ਜਾ ਰਿਹੈ

ਕਤਲ ਇਨਸਾਨੀਅਤ ਦਾ

ਮਨੁੱਖ ਦਾ ਮੂੰਹ ਬੰਦ ਹੈ 

ਸਮਾਜ ਦਾ ਮੂੰਹ ਬੰਦ ਹੈ

ਬੋਲੋ ਖਾਂ ਕਲਮਾਂ ਵਾਲਿਓ 

ਬੋਲੋ ਹੁਣ ਕਵੀ-ਕਵੀਸ਼ਰੋ

ਇਹ ਸਭ ਕੀ ਹੋ ਰਿਹਾ ਹੈ

ਮਾਵਾਂ ਤੋਂ ਪੁੱਤ ਖੋਹੇ ਜਾ ਰਹੇ

ਭੈਣਾਂ ਤੋਂ ਵੀਰ ਵੀ

ਚੂੜਾ ਸੂਹਾ ਟੁੱਟਿਆ

ਸੰਧੂਰ ਕਿਸੇ ਸੁਹਾਗ ਦਾ

ਮਿੱਟੀ 'ਚ ਮਿਲਦਾ ਜਾ ਰਿਹੈ

ਖੇਰੂੰ-ਖੇਰੂੰ ਹੋ ਰਿਹਾ ਸਾਰਾ ਨਿਜ਼ਾਮ ਹੀ 

ਇਹ ਸਭ ਕੀ ਹੋ ਰਿਹਾ ਹੈ

ਇਹ ਸਭ ਕੀ ਹੋ ਰਿਹਾ ਹੈ

📝 ਸੋਧ ਲਈ ਭੇਜੋ