ਫ਼ਲਸਤੀਨੀ ਬੱਚੇ

ਜੋ ਲੋਕ ਯੁੱਧ-ਯੁੱਧ ਖੇਡਦੇ ਹਨ 

ਉਹਨਾਂ ਨੂੰ ਆਹਮਣੇ ਸਾਹਮਣੇ ਕਰੋ 

ਤੇ ਆਖੋ...

ਚਲਾਓ... ਹੁਣ ਬੰਦੂਕ

ਦੱਬੋ... ਟ੍ਰਿਗਰ

ਲਓ... ਫੜੋ ਟੈਂਕ

ਦਾਗ਼ ਦਿਓ... ਗੋਲਾ

ਫੁੰਡ ਦਿਓ... ਇਕ ਦੂਜੇ ਨੂੰ

ਪਿਸ਼ਾਚੋ !

ਸਾਡੇ ਖ਼ੂਨ ਦੇ ਪਿਆਸੇ... ਕਿਉਂ ਹੋਏ ?

ਅਸੀਂ ਤਾਂ ਘਰ-ਘਰ ਖੇਡਣਾ ਹੈ... ਹਾਲੇ

📝 ਸੋਧ ਲਈ ਭੇਜੋ