ਇਸ ਧਰਤੀ ਤੇ
ਸਭ ਕੁਝ ਉੱਗਿਆ
ਸਾਡਾ ਹੈ
ਧੁੱਪਾਂ ਵੀ ਤੇ
ਛਾਵਾਂ ਵੀ
ਖੁੱਲ੍ਹੀਆਂ ਜੂਹਾਂ ਵਿੱਚ
ਘਾਹ ਚਰਦੀਆਂ
ਮੱਝਾਂ ਵੀ ਤੇ
ਗਾਵਾਂ ਵੀ
ਬਸੰਤ ਕਿ ਨਤੀ
ਸਭ ਕੁਝ ਸਾਡਾ ਹੈ
ਧਰਤੀ ਦੇ
ਦੁਖ-ਸੁਖ
ਪਿਆਸ - ਭੁੱਖ
ਸਭ ਕੁਝ ਸਾਡਾ ਹੈ
ਧਰਤੀ ਦੀ ਜੀਣ ਮਰਨ
ਏਥੇ ਵੱਸਦੇ ਸਾਰੇ ਵਰਣ
ਸਭ ਕੁਝ ਸਾਡਾ ਹੈ
ਅਸੀਂ ਇਹਦੇ ਜੰਮੇ ਜਾਏ
ਲੋਰੀਆਂ ਦੇ ਦੇ ਗੋਦ ਖਿਡਾਏ
ਜੇ ਅੱਜ ਇਸ ਤੋਂ ਵਿਛੜਦੇ ਹਾਂ
ਸਮਝੋ ਮਾਂ ਤੋਂ ਨਿੱਖੜਦੇ ਹਾਂ
ਆਲ੍ਹਣੇ ਦਾ ਮੋਹ ਜਨੌਰ ਪਾਲਦੇ
ਅਸੀਂ ਤਾਂ ਫੇਰ ਵੀ ਇਨਸਾਨ ਹਾਂ