ਗੜ੍ਹੀ ਚਮਕੌਰ ਦੀ

ਨਮਸਕਾਰ ਹੈ ਗੜ੍ਹੀ ਚਮਕੌਰ ਦੀ ਨੂੰ

ਆਏ ਸਤਿਗੁਰ ਸੀ ਕਲਗੀਧਾਰ ਜਿੱਥੇ ।

ਸਵਾ ,ਸਵਾ ,ਲੱਖ ਦੇ ਨਾਲ ਲੜਿਆ

ਇੱਕ ਇੱਕ ਸੀ ਸਿੰਘ ਸਰਦਾਰ ਜਿੱਥੇ ।

ਆਪਾ ਕੌਮ ਦੇ ਲਈ ਕੁਰਬਾਨ ਕਰ ਗਏ

ਅਜੀਤ ਸਿੰਘ ਤੇ ਵੀਰ ਜੁਝਾਰ ਜਿੱਥੇ

ਹੁਕਮ ਮੰਨਕੇ ਸੀ ਪੰਜਾਂ ਪਿਆਰਿਆਂ ਦਾ

ਤਾੜੀ ਮਾਰ ਗੁਰੂ ਤੁਰੇ ਵੰਗਾਰ ਜਿੱਥੇ ।

ਐਮ,ਏ ਮਹਾਨ ਸ਼ਹੀਦਾਂ ਦੀ ਯਾਦ ਅੰਦਰ

ਕਤਲਗੜ੍ਹ ਹੈ ਬਣੀ ਯਾਦਗਾਰ ਜਿੱਥੇ ।

📝 ਸੋਧ ਲਈ ਭੇਜੋ