ਗੀਤੋ ਵੇ ਅਰਦਾਸ ਕਰੋ
ਮੁੱਕ ਜਾਵਣ ਲੋਕਾਂ ਦੇ ਦੋਖੀ
ਜ਼ੁਲਮ ਜਬਰ ਦਾ ਨਾਸ ਕਰੋ
ਫਸਲ ਕੁਆਰੀ ਦਾ ਜੋਬਨ ਲੁੱਟਦੇ
ਮੇਹਨਤ ਤੇ ਜੋ ਗੜੇ ਨੇ ਸੁੱਟਦੇ
ਪਰਦਾ ਉਹਨਾਂ ਦਾ ਫਾਸ਼ ਕਰੋ
ਗੀਤੋ ਵੇ ਅਰਦਾਸ ਕਰੋ
ਦਿਨ ਨੂੰ ਡਾਕੇ ਮਾਰਨ ਜੇਹੜੇ
ਕਿਰਤ ਦੇ ਭੁੱਖੇ ਰੱਖਣ ਵੇਹੜੇ
ਕਤਲ ਉਹਨਾਂ ਦੀ ਖਾਹਸ਼ ਕਰੋ
ਗੀਤੋ ਵੇ ਅਰਦਾਸ ਕਰੋ
ਉਹ ਕੰਜਕ ਜਿਦਾ ਬਾਬਲ ਗਹਿਣੇ
ਵੀਰ ਦਾਜ ਲਈ ਵੇਚਣੇ ਪੈਣੇ
ਉਹਦੇ ਸੁਪਨਿਆਂ ਦਾ ਬਨਵਾਸ ਕਰੋ
ਗੀਤੋ ਵੇ ਅਰਦਾਸ ਕਰੋ
ਲਹੂ ਦੇ ਅੱਥਰੂ ਰੋਂਦੀਆਂ ਮਾਵਾਂ
ਮਾਰੇ ਪੁੱਤ ਦਾ ਕੀ ਸਿਰਨਾਵਾਂ
ਹਾਜ਼ਰ ਹਰਫ਼ ਹਮੇਸ਼
ਉਸ ਦੁੱਖ ਦਾ ਅਹਿਸਾਸ ਕਰੋ
ਗੀਤੋ ਵੇ ਅਰਦਾਸ ਕਰੋ
ਲੋਕ-ਯੁੱਧ ਨੂੰ ਪੂਜਣ ਜਿਹੜੇ
ਹੱਕਾਂ ਖਾਤਰ ਜੂਝਣ ਜਿਹੜੇ
ਉਨ੍ਹਾਂ ਤੇ ਵਿਸ਼ਵਾਸ ਕਰੋ
ਗੀਤੋ ਵੇ ਅਰਦਾਸ ਕਰੋ
ਮੁੱਕ ਜਾਵਨ ਲੋਕਾਂ ਦੇ ਦੋਖੀ
ਜ਼ੁਲਮ ਜਬਰ ਦਾ ਨਾਸ ਕਰੋ