ਗੁਜ਼ਰ ਚੁੱਕੇ ਕੱਲ੍ਹ ਨੂੰ

ਗੁਜ਼ਰ ਚੁੱਕੇ ਕੱਲ੍ਹ ਨੂੰ 

ਜਦ ਮੈਂ ਸੋਚਦਾ ਹਾਂ

ਉਦਾਸ ਹੋ ਜਾਂਦਾ ਹਾਂ।

ਤੇ ਮੇਰੀ ਸੋਚ

ਮੈਨੂੰ ਬਹੁਤ ਦੂਰ

ਕਿਸੇ ਉਜਾੜ ੱਚ ਲੈ ਜਾਂਦੀ ਹੈ

ਤੇ ਫਿਰ ਮੈਂ ਬਹਿ ਜਾਂਦਾ ਹਾਂ

ਕੁੱਝ ਦੇਰ ਲਈ

ਧੁੱਪ ਦੀ ਠੰਢੀ ਛਾਂ ਥੱਲੇ

ਤੇ ਸੋਚਦਾ ਹਾਂ

ਕੀ ਜ਼ਿੰਦਗੀ ਵੀ ਤੱਤੀ ਛਾਂ ਹੈ?

📝 ਸੋਧ ਲਈ ਭੇਜੋ