ਵੇਲ਼ਾ ਮਜੋਹਾਜਰਾ, ਥੋੜ੍ਹਾ-ਥੋੜ੍ਹਾ ਸਾਜਰਾ
ਤਲ਼ੀਆਂ 'ਤੇ ਲਾਇਆ ਗੁੰਨ੍ਹ ਮਹਿੰਦੀ ‘ਚ ਮਹਾਂਵਰਾ।
ਮਸ਼ਰ-ਮਨੁੱਖ ਕੋਈ, ਸੁੱਕ ਗਿਆ ਰੁੱਖ ਕੋਈ
ਸਿੱਟਿਆਂ ਦੀ ਕੁੱਖ ਵਿੱਚੋਂ, ਮੁੱਕ ਗਿਆ ਬਾਜਰਾ।
ਉਂਘਲ ਜਿਹੀ ਅੱਖ ‘ਚ, ਪਿਆਜ਼ੀ ਜਿਹੀ ਨੀਮ ਸੀ
ਹੁਸਨਾਂ ਦੇ ਜਭੇ ‘ਚ, ਕੀ ਸੂਰਜਾਂ ਦੀ ਕੀਮ ਸੀ
ਮਾਣਮੱਤੀ, ਅੱਚਖ਼ੋਰੀ ਰਹਿੰਦੀ ਠੱਮਖ਼ੌਲ ਕਰਦੀ
ਅੰਤੜੀ ਦੀ ਤਾਰ ਦਾ, ਦਰਦ ਹਾਲੇ ਤਾਜ਼ਰਾ।
ਜ਼ਹਿਰੀ-ਰੱਤੀਆਂ ਦਾ ਹਾਰ, ਗਲ਼ ‘ਚ ਸਜਾ ਲਿਆ
ਗੁਲਾਬੀ-ਸੰਖ ਨੂੰ ਵਲ਼ੇਟਾ, ਸੱਤ ਸੁਰਵਾਂ ਨੇ ਪਾ ਲਿਆ।
ਕੁਫ਼ਤਾਂ ਦੇ ਵੇਲ਼ੇ ਮੁੱਲਾਂ, ਭੁੱਲ ਗਿਆ ਨਿਮਾਜ਼ ਨੂੰ
ਪਿਆ-ਰੱਖੀਆਂ ਨੂੰ ਲੁੱਟ ਗਿਆ, ਸੁਰਮਾ ਕਜ਼ਾਕਰਾ।
ਮੋਰੂ, ਮਿਰਚਾਂ ਦੇ ਪੱਤ ਸੁੱਟੋ, ਅਗਨੀ ਦੀ ਜੀਭ ‘ਤੇ
ਅੱਤ-ਅੱਖੀਆਂ ਨੇ ਭੋਰ ਲਿਆ, ਮੁੰਡਾ ਮੁਸ਼ਕਾਜਰਾ।
ਜਦੋਂ ਉੱਚੀ ਭਰਲਾਂਵ ਵਿੱਚ, ਪੀੜਾਂ ਨੂੰ ਉਚਾਰਦੀ
ਓਹਦੀ ਝੀਕੀ ਕੁਰਲਾਂਵ, ਛੇੜੇ ਗੀਤ-ਗ਼ਜ਼ਲਾਜ਼ਰਾ।