ਗੁਰਬਾਣੀ 'ਚੋਂ ਗਿਆਨ

ਖੁਸ਼ਕਿਸਮਤ ਹਾਂ ਗੁਰੂ ਨਾਨਕ, ਜਿਹਾ ਰਹਿਬਰ ਮਿਲਿਆ। 

ਗੁਰਬਾਣੀ 'ਚੋਂ ਗਿਆਨ ਦਾ, ਮੈਨੂੰ ਸਾਗਰ ਮਿਲਿਆ।

ਚੜ੍ਹੀ ਰਹੇ ਦਿਨ ਰਾਤ ਖੁਮਾਰੀ, ਜਿਸਦੀ ਮੈਨੂੰ, 

ਗੁਰੂ ਨਾਨਕ ਤੋਂ ਰਾਮ ਨਾਮ, ਰਤਨਾਗਰ ਮਿਲਿਆ।

ਜਿੱਥੇ ਬਹਿਕੇ ਗੁਰਸਿੱਖ, ਮਾਲਿਕ ਦੇ ਗੁਣ ਗਾਉਂਦੇ,

ਚੰਗੇ ਭਾਗ ਨੇ ਜੀਵਨ, ਦੇ ਵਿਚ ਸੋ ਦਰ ਮਿਲਿਆ।

ਜਦ ਮੈਂ ਧਿਆਨ ਲਗਾ ਕੇ, ਸੁਰਤ ਇਕਾਗਰ ਕੀਤੀ,

ਜੋ ਬ੍ਰਹਿਮੰਡੇ ਸੋਈ, ਪਿੰਡੇ ਅੰਦਰ ਮਿਲਿਆ।

ਹੋਰ ਬਹੁਤ ਕੁਛ ਮਿਲਿਆ, ਗਿਆਨੀ ਉਸ ਮਾਲਿਕ ਤੋਂ,

ਇਕ ਪਿਆਰਾ 'ਆਜ਼ਾਦ' ਜਿਹਾ, ਮਿੱਤਰ ਮਿਲਿਆ।

📝 ਸੋਧ ਲਈ ਭੇਜੋ