ਧੰਨ ਗੁਰੂ ਅੰਗਦ ਦੇਵ ਜੋਤ ਗੁਰੂ ਨਾਨਕ ਦੀ
ਮਤੇ ਦੀ ਸਰਾਂ ਵਿਖੇ ਜਨਮ ਧਾਰ ਆਏ ਸੀ ।
ਪਿਤਾ ਫੇਰੂ ਮੱਲ ਜੀ ਦੇ ਵਿਹੜੇ ਆਣ ਭਾਗ ਲਾਏ
ਮਾਤਾ ਸਭਰਾਈ ਜੀ ਦੀ ਪਾਵਨ ਕੁੱਖੋਂ ਜਾਏ ਸੀ ।
ਮਾਪਿਆਂ ਨੇ ਲਹਿਣਾ ਨਾਮ ਰੱਖਿਆ ਸੀ ਆਪ ਜੀ ਦਾ
ਖੁਸ਼ੀਆਂ ਤੇ ਚਾਵਾਂ ਨਾਲ ਸ਼ਗਨ ਮਨਾਏ ਸੀ ।
ਆਪ ਆਣ ਦਰਸ਼ਨ ਕੀਤੇ ਜਦੋਂ ਗੁਰੂ ਨਾਨਕ ਦੇ
ਸੇਵਾ - ਸਿਮਰਨ ਵੱਲ ਧਿਆਨ ਲਗਾਏ ਸੀ ।
ਪਰਖ ਦੇ ਵਿੱਚ ਜਦੋਂ ਪੂਰੇ ਉਤਰੇ ਗੁਰੂ ਜੀ ਦੀ
ਆਪ ਗੁਰੂ ਗੱਦੀ ਉੱਤੇ ਗਏ ਫਿਰ ਬਿਠਾਏ ਸੀ
ਅੰਗ ਨਾਲ ਲਗਾਕੇ ਆਪ ਅੰਗਦ ਦੇਵ ਕਰ ਐਮ.ਏ
ਗੁਰੂ ਨਾਨਕ ਨੇ ਦੂਜੇ ਗੁਰੂ ਫਿਰ ਸਜਾਏ ਸੀ ।।