ਸੰਨ ਉਨੀਂ ਸੋ ਬਾਈ ਦਾ ਸਾਕਾ, ਗੁਰੂ ਬਾਗ਼ ਮੋਰਚੇ ਸਮੇਂ ਕਰ ਕੈਦ ਸੀ।
ਕਰ ਕੈਦ ਸੀ ਗੱਡੀ ਚ ਬਿਠਾਕੇ ,ਸਿੰਘਾਂ ਨਾਲ਼ੇ ਪੈਨਸ਼ਨਰਾਂ ਨੂੰ ਲੈ ਚਲੇ ਸੀ
ਲੈ ਚਲੇ ਸੀ ਅਟਕ ਦੇ ਵੱਲ ਨੂੰ , ਖ਼ਬਰ ਹੋਈ ਸੰਗਤਾਂ ਨੂੰ ਕੀਤਾ ਫ਼ੈਸਲਾ
ਕੀਤਾ ਫ਼ੈਸਲਾ ਸੇਵਾ ਹੈ ਕਰਨੀ ਸਭੇ ਕੈਦੀ ਕੀਤੇ ਸਿੰਘਾਂ ਦੀ ਗੱਡੀ ਰੋਕ ਕੇ
ਗੱਡੀ ਰੋਕ ਕੇ ਸਟੇਸ਼ਨ ਉੱਤੇ, ਲੰਗਰ ਛਕਾਉਣਾ ਸਿੰਘਾ ਨੂੰ ਧੰਨ ਸੇਵਾ ਹੈ
ਧੰਨ ਸੇਵਾ ਹੈ ਕਸ਼ਟ ਨੇ ਝੱਲਦੇ ਧਰਮ ਦੇ ਲਈ ਸੂਰਮੇ ਭਾਗਾਂ ਨਾਲ ਹੈ
ਭਾਗਾਂ ਨਾਲ ਹੈ ਸਾਡੇ ਹਿੱਸੇ ਆਈ ਸੇਵਾ ਗੁਰੂ ਪਿਆਰਿਆਂ ਦੀ
ਕੀਤਾ ਤਿਆਰ ਗੁਰੂ ਦਾ ਲੰਗਰ, ਰਲ ਮਿਲ ਸੰਗਤਾਂ ਨੇ ਪਹੁੰਚ ਗਏ ਸੀ
ਪਹੁੰਚ ਗਏ ਸੀ ਸਟੇਸ਼ਨ ਉੱਤੇ, ਜਾਕੇ ਕੀਤੀ ਸਿੰਘਾ ਬੇਨਤੀ ਅਸੀ ਲੰਗਰ
ਅਸੀ ਲੰਗਰ ਹੈ ਸਿੰਘਾਂ ਨੂੰ ਛਕਾਉਣਾ ਅੱਗੋ ਸੀ ਝੱਟ ਬੋਲਿਆ ਬਾਬੂ ਗ਼ੁੱਸੇ ਚ
ਬਾਬੂ ਗ਼ੁੱਸੇ ਚ, ਸਿੰਘਾ ਨੂੰ ਕਹਿੰਦਾ ਗੱਡੀ ਨਹੀਂ ਇਥੇ ਰੋਕਣੀ ਆਇਆ ਸਖ਼ਤ
ਆਇਆ ਸਖਤ ਹੁਕਮ ਸਰਕਾਰੀ, ਵਸ ਮੇਰੇ ਗੱਲ ਕੋਈ ਨਾ ਇਹ ਸੁਣ ਕੇ
ਇਹ ਸੁਣ ਕੇ ਡਾਢਾ ਰੋਸ ਚੜਿਆ,ਗੱਡੀ ਤਾਂ ਜ਼ਰੂਰ ਰੋਕਣੀ ਭਾਵੇਂ ਲੱਗਜੇ
ਭਾਵੇਂ ਲੱਗਜੇ ਜਿੰਦ ਸਾਡੀ ਲੇਖੇ, ਸਿੰਘਾਂ ਝੱਟ ਕੀਤਾ ਫ਼ੈਸਲਾ ਜਦ ਸੁਣਿਆ
ਜਦ ਸੁਣਿਆ ਗੱਡੀ ਦਾ ਹਾਰਨ ,ਪਟੱੜੀ ਤੇ ਜਾਕੇ ਬੈਠ ਗਏ ਪ੍ਰਤਾਪ ਸਿੰਘ ਤੇ
ਪ੍ਰਤਾਪ ਸਿੰਘ ਤੇ ਕਰਮ ਸਿੰਘ ਸੀ ਅੱਗੇ , ਚੋਕੜੈਂ ਸੀ ਮਾਰ ਬੈਠਗੇ ਨਾਲ ਹੋਰ ਸੀ
ਨਾਲ ਹੋਰ ਸੀ ਗੁਰੂ ਦੇ ਪਿਆਰੇ, ਮਰਨੋਂ ਨਾ ਮੂਲ ਡਰਦੇ ਭੱਜੀ ਆਉਂਦੀ ਸੀ
ਭੱਜੀ ਆਉਂਦੀ ਸੀ ਗੱਡੀ ਤੇਜ਼ ਨੇੜੇ, ਸਿੰਘ ਪਏ ਜਾਪ ਕਰਦੇ ਗੱਡੀ ਆਣਕੇ
ਗੱਡੀ ਆਣਕੇ ਉੱਤੇ ਸੀ ਚੜ ਗਈ, ਸਿਦਕੀ ਯੋਧਿਆਂ ਦੇ ਨਾਲ ਖ਼ੂਨ ਦੇ
ਨਾਲ ਖ਼ੂਨ ਦੇ ਰੰਗੀ ਰੰਗੀ ਗਈ ਪਟੜੀ ਤਸੀਹੇ ਹੱਸ ਸਿੱਖੀ ਜ਼ਰਗੀ, ਜ਼ਰਗੀ
ਐਮ, ਏ ਜੋਸ਼ ਵੇਖ ਸਿੰਘਾਂ ਦਾ ਗੱਡੀ ਖੜਗੀ