ਗੁਰੂ ਦੇ ਸਿੰਘ

ਸਿੱਖ ਪੰਥ ਦੀ ਚੜ੍ਹਦੀ ਕਲਾ ਲਈ

ਸਿੰਘ ਹਰ ਕੁਰਬਾਨੀ ਕਰਦੇ ਰਹੇ ।

ਜਾਲਮ ਨੂੰ ਸਬਕ ਸਿਖਾਉਣ ਲਈ

ਰਣ ਤੱਤੇ ਅੰਦਰ ਲੜਦੇ ਰਹੇ ।

ਭਾਵੇਂ ਮੁਗਲਾਂ ਖੋਪਰ ਲਾਹ ਦਿੱਤੇ

ਮੁੱਖੋਂ ਗੁਰਬਾਣੀ ਪੜਦੇ ਰਹੇ ।

ਕੀਤਾ ਹੋਇਆ ਬਚਨ ਪੁਗਾਉਣ ਲਈ

ਉਹ ਸੀਸ ਤਲੀ ਤੇ ਧਰਦੇ ਰਹੇ ।

ਸਦਾ ਧਰਮ ਦੀ ਆਨ ਤੇ ਸਾਨ ਲਈ

ਹੱਸ ਚਰਖੜੀਆਂ ਤੇ ਚੜਦੇ ਰਹੇ ।

ਪਾਵਨ ਗੁਰੂਧਾਮ ਬਚਾਉਣ ਲਈ

ਜੰਡਾਂ ਨਾਲ ਬੰਨੇ ਸੜਦੇ ਰਹੇ ।

ਹਿੱਕਾ ਵਿੱਚ ਗੋਲੀਆਂ ਖਾਂਕੇ ਵੀੇ

ਹੱਸ ਹੱਸ ਕੇ ਮੌਤ ਨੂੰ ਵਰਦੇ ਰਹੇ ।

ਐਮ,ਏ ਪਰ ਝੁੱਕਣਾ ਸਿਖਿਆ ਨਾ

ਹੱਕਾਂ ਦੀ ਖਾਤਰ ਅੱੜਦੇ ਰਹੇ ।

 

📝 ਸੋਧ ਲਈ ਭੇਜੋ