ਦੁੱਖ ਤਾਂ ਜ਼ਿੰਦਗੀ ਵਿੱਚ
ਆਉਂਦੇ ਰਹਿਣਗੇ
ਗ਼ਮ ਵੀ ਹਿੱਕ ਵਿੱਚ
ਉੱਭਰਦੇ ਰਹਿਣਗੇ।
ਨੈਣਾਂ ਦੀ ਨਦੀ
ਜੇ ਏਦਾਂ ਵਗਦੀ ਰਹੀ
ਚਿਰਾਗ਼ ਹਰ ਘਰ ਦੇ
ਬੁਝਦੇ ਰਹਿਣਗੇ
ਦੀਵਾ ਬਨੇਰੇ ਤੇ ਬਾਲਦਿਆਂ
ਜੇ ਬੁਝਦਾ ਰਿਹਾ
ਪੱਤ ਇਦਾਂ ਹੀ ਨਿਹਥਿਆਂ ਦੀ
ਜ਼ਾਲਮ ਲੁੱਟਦੇ ਰਹਿਣਗੇ
ਹਰ ਬਸਤੀ ਕਦੋਂ ਤੱਕ
ਬੰਜਰ ਬਣਦੀ ਰਹੇਗੀ ਦੋਸਤੋ
ਕੀ ਗੁਲਸ਼ਨ ਹਰ ਘਰ ਦੇ
ਐਦਾਂ ਹੀ ਲੁੱਟਦੇ ਰਹਿਣਗੇ