ਹਰ ਪਾਸੇ ਵੀਰਾਨੀ

ਹਰ ਪਾਸੇ ਵੀਰਾਨੀ ਜਿਹੀ ਸੀ।

ਸੋਚਾਂ ਵਿਚ ਹੈਰਾਨੀ ਜਿਹੀ ਸੀ।

ਅੱਖੀਆਂ ਵਿਚ ਦਰਸ਼ਨ ਦੀ ਮਸਤੀ,

ਰੂਹ ਕਮਲੀ ਦੀਵਾਨੀ ਜਿਹੀ ਸੀ।

ਔਖੇ ਲੱਭਦੇ ਸੁਖ਼ਨ ਸੁਚੇਰੇ,

ਝੂਠ ਦੇ ਵਿਚ ਆਸਨੀ ਜਿਹੀ ਸੀ।

ਕਾਹਦਾ ਮਾਨ, ਗ਼ਰੂਰ, ਤਕੱਬਰ,

ਹਰ ਸ਼ੈ ਜਦ ਫ਼ਾਨੀ ਜਿਹੀ ਸੀ।

ਇਸ਼ਕ ਤੇਰੇ ਵਿਚ ਝੱਲੀ ਹੋ ਗਈ,

ਸੁਗ਼ਰਾ ਸੁਘੜ ਦਾਨੀ ਜਿਹੀ ਸੀ।

📝 ਸੋਧ ਲਈ ਭੇਜੋ