ਸੂਤ ਵਸਲ ਦਾ
ਗ਼ਮਾਂ ਦੇ ਨਾਲ ਕੁੱਤਿਆ
ਤੰਦਾਂ ਜ਼ਿੰਦਗੀ ਦੀਆਂ
ਕੱਚੀਆਂ ਹੀ ਰਹਿ ਗਈਆਂ
ਤਾਂਘ ਮਿਲਣੇ ਦੀ ਤੇਰੀ ਕਦੀ ਨਾ ਮੁੱਕੀ
ਆਹਾਂ ਜ਼ਿੰਦਗੀ ਦੀਆਂ
ਬੇ-ਬੁਨਿਆਦ ਰਹਿ ਗਈਆਂ
ਉਡੀਕ ਦੀ ਪੀਂਘ ਅੰਬਰ ਨੂੰ ਛੂਹਣ ਲੱਗੀ
ਤੜਿੱਕ ਕੀਤੀ
ਤੇ ਬਾਕੀ ਯਾਦਾਂ ਹੀ ਰਹਿ ਗਈਆਂ
ਨਾਸੂਰ ਗ਼ਮਾਂ ਦੇ ਹੁਣ
ਸਿੰਮਣ ਲੱਗ ਪਏ ਨੇ
ਮਿਲਣੀਆਂ ਪਿਆਰ ਦੀਆਂ
ਖੜ੍ਹੀਆਂ ਹੀ ਰਹਿ ਗਈਆਂ
ਦੀਵਾ ਪਿਆ ਮੜ੍ਹੀ ਤੇ
ਭਾਵੇਂ ਹਰ ਰੋਜ਼ ਬਲੇ
ਹਸਰਤਾਂ ਦਿਲਾਂ ਦੀਆਂ
ਦਿਲ ਵਿੱਚ ਹੀ ਰਹਿ ਗਈਆਂ