ਕਿੱਕਰਾਂ ਦੇ ਬੂਟੇ
ਕੰਡਿਆਂ ਦੀ ਛਾਵੇਂ
ਉਡੀਕਾਂ ਦੇ ਹਾਉਕੇ ਭਰਦਿਆਂ
ਉਮੀਦਾਂ ਦੀਆਂ ਲਾਟਾਂ ਬਾਲਦਿਆਂ
ਉਮਰਾਂ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ
ਉੱਜੜੇ ਰਾਹਾਂ ਤੇ ਉੱਗੇ
ਬਰੂਹਾਂ ਤੇ ਕਲੋਲ ਕਰਦਿਆਂ
ਸਾਹਾਂ ਦੀ ਮਾਲਾ ਫੇਰਦਿਆਂ
ਉਮਰਾਂ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ
ਚਿਣਗਾਂ ਜਿਉਂ ਉੱਠੀਆਂ ਅੰਦਰੋਂ
ਉਬਾਲ ਇਕ ਐਸਾ ਆਇਆ
ਸਵੈ ਮੇਰਾ ਕੰਬਿਆ
ਬੱਚਿਆਂ ਸ਼ੁਦਾਈ ਬਣਾਇਆ
ਮਚਲਾ ਬਣਾਇਆ ਸਿਆਣਿਆਂ
ਜ਼ਿੰਦਗੀ ਦੀਆਂ ਠੰਢਾਂ ਝੱਲਦਿਆਂ
ਉਮਰਾਂ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ
ਓ - ਰੱਬਾ !
ਗ਼ਮ ਹੀ ਐਨੇ ਦਿੱਤੇ ਨੇ
ਹੁਣ ਸਾਂਭਾਂ ਵੀ ਕਿੱਥੇ
ਤਾਕਤ ਹੱਥਾਂ 'ਚ ਲਿਆਉਂਦਿਆਂ
ਸ਼ਿਕਵੇ ਗਿਲੇ ਸਾਂਭਦਿਆਂ
ਉਡੀਕਾਂ ਦੇ ਹਾਉਕੇ ਭਰਦਿਆਂ
ਉਮਰ ਦੀਆਂ ਵਾਟਾਂ ਏਦਾਂ ਹੀ ਲੰਘ ਗਈਆਂ
ਤਾਕਤ ਦੇਹ ਮੇਰੇ ਰੱਬਾ
ਹੰਝੂਆਂ ਦੀ ਮਾਲਾ
ਆਸਾਂ ਦੇ ਨਾਲ ਪਰੋਵਾਂ
ਤੇ ਦਿਲ ਦੀਆਂ ਸੱਧਰਾਂ
ਹਿਜਰਾਂ ਦੇ ਗਲ ਪਾਵਾਂ