ਹੇ ਮੇਰੀ ਕਵਿਤਾ

ਕੁਝ ਲੋਕ ਸਿਰਫ਼ ਰੋਂਦੇ ਹਨ 

ਕਰਦੇ ਕੁਝ ਵੀ ਨਹੀਂ

ਅੱਥਰੂਆਂ ਦੀ ਖੇਤੀ ਵਿੱਚੋਂ ਹੀ 

ਸਾਰਾ ਕੁਝ ਲੱਭਦੇ ਹਨ

ਕੁਝ ਲੋਕ ਸਿਰਫ਼ ਮਿੱਟੀ ਫੋਲਦੇ ਹਨ 

ਨਸੀਬ ਲੱਭਣ ਲਈ

ਤੇ ਪੂਰੀ ਉਮਰ ਗੁਆ ਲੈਂਦੇ ਹਨ

ਹੱਥਾਂ ਦੀਆਂ ਰੇਖਾਵਾਂ ਦੇ ਸਿਆੜ

ਪਛਾਨਣ ਵਿੱਚ ਪੂਰਾ ਜਨਮ ਗੁਜ਼ਾਰ ਬਹਿੰਦੇ ਹਨ

ਸਫ਼ਰ ਤੇ ਪੈਣ ਦੀ ਥਾਂ

ਕਿੱਲੇ ਦੁਆਲੇ ਹੀ ਤੁਰੇ ਫਿਰਦੇ ਹਨ

ਥੱਕਦੇ ਜ਼ਰੂਰ ਹਨ

ਪਰ ਪੈਂਡਾ ਨਹੀਂ ਮੁਕਾਉਂਦੇ!

ਹੇ ਮੇਰੀ ਕਵਿਤਾ!

ਤੂੰ ਇਹੋ ਜਿਹਾ ਕੁਝ ਵੀ ਨਾ ਕਰੀਂ

 

📝 ਸੋਧ ਲਈ ਭੇਜੋ