ਹੇ ਤਾਯੂਮਾਨਵਨ

ਸਦਾ ਸਦੀਵੀ ਰਹਿਣਾ ਚਾਹੇਂ

ਮਿੱਠੀ ਤੱਮਿਲ ਦਾ ਚਿੰਨ੍ਹ ਬਣ ਕੇ,

ਅਜ ਵੀ ਤੂੰ ਹੈਂ ਜੋਬਨ ਭਰਿਆ

ਤੱਮਿਲ ਵਾਂਗ ਅਮਰਤਾ ਪਾਈ,

ਤੂੰ ਜਾਣੇ ਕਿ ਇਕ ਤਾਂ ਉਹ ਹੈ

ਤੇ ਉਹ ਹੈ ਵੇ ਨਿਰਾ ਅਨੰਦੀ,

ਉਹ ਤਾਂ ਅਮਰ ਅਰਸ਼ ਦਾ ਅੰਗ ਹੈ,

ਮਰਨਹਾਰ ਸੰਗ ਰਹੇ ਸਮਾਈ

(ਤਾਯੂਮਾਨਵਨ=ਤੱਮਿਲ ਨਾਡੁ ਦਾ

ਸਤਾਰਵੀਂ ਸਦੀ ਦਾ ਇਕ ਸੰਤ-ਗਾਇਕ)

📝 ਸੋਧ ਲਈ ਭੇਜੋ