ਹੁਣ ਆਪਾਂ ਜੇਕਰ ਨਾ ਮਿਲੀਏ ਤਾਂ ਠੀਕ ਰਹੇਗਾ
ਰਿਸ਼ਤੇ ਨੂੰ ਬੋਝਲ ਨਾ ਕਰੀਏ ਤਾਂ ਠੀਕ ਰਹੇਗਾ
ਇਕ ਦੂਜੇ ਨੂੰ ਜੇਕਰ ਦੇਣੇ ਬਸ ਤਾਅਨੇ ਮੇਹਣੇ
ਫਿਰ ਮੇਲ ਮਿਲਾਪ ’ਚ ਨਾ ਪਈਏ ਤਾਂ ਠੀਕ ਰਹੇਗਾ
ਦਿਲ ਦੀ ਗੱਲ ਨਾ ਆਉਂਦੀ ਤੈਨੂੰ ਨਾ ਆਉਂਦੀ ਮੈਨੂੰ
ਆਉਂਦੀ ਦਾ ਨਾਟਕ ਨਾ ਰਚੀਏ ਤਾਂ ਠੀਕ ਰਹੇਗਾ
ਅੱਖਰਾਂ ’ਤੇ ਡਿੱਗਦਾ ਹਰ ਅੱਥਰੂ ਹੋਰ ਉਦਾਸ ਕਰੂ
ਖ਼ਤ ਖੋਲ੍ਹ ਪੁਰਾਣੇ ਨਾ ਪੜ੍ਹੀਏ ਤਾਂ ਠੀਕ ਰਹੇਗਾ
ਬਚਿਆ ਨਾ ਜੇ ਯਾਰ ਭਰੋੋਸਾ ਤਾਂ ਕਾਹਦਾ ਰੋਸਾ
ਬਸ ਚੁੱਪ ਰਹੀਏ ਕੁਝ ਨਾ ਕਹੀਏ ਤਾਂ ਠੀਕ ਰਹੇਗਾ
‘ਅਮਰ’ ਨਹੀਂ ਹੁਣ ਰੌਚਿਕ ਰਾਤਾਂ ਤੇ ਕਾਵਿਕ ਬਾਤਾਂ
ਹੁਣ ਦੀਪ ਦੇ ਵਾਂਗੂੰ ਨਾ ਬਲੀਏ ਤਾਂ ਠੀਕ ਰਹੇਗਾ