ਹੁਣ ਸੁਪਨਿਆਂ ਵਿਚ ਰੋਜ਼ ਵਹਿੰਦੀ

ਹੁਣ ਸੁਪਨਿਆਂ ਵਿਚ ਰੋਜ਼ ਵਹਿੰਦੀ ਹੈ ਨਦੀ ਇਕ ਸਾਂਵਲੀ

ਬਾਹਰੋਂ ਤਾਂ ਲਗਦੀ ਸ਼ਾਂਤ ਹੈ ਪਰ ਹੈ ਬੜੀ ਉਹ ਮਨਚਲੀ

ਉਸਦਾ ਸ਼ੁਗ਼ਲ ਪਾਵੇ ਕੇਵਲ ਦਿਲ ਮੇਰੇ ਅੰਦਰ ਖ਼ਲਲ

ਸੋਚਾਂ ਦੇ ਅੰਦਰ ਵੀ ਮਚੀ ਰਹਿੰਦੀ ਸਗੋਂ ਹੈ ਖ਼ਲਬਲੀ

ਉਸਦੀ ਨਿਸ਼ਾਨੀ ਮੋਤੀਏ ਦੇ ਫੁੱਲ ਤਾਂ ਮੁਰਝਾ ਗਏ

ਸਾਹਾਂ ’ਚ ਹਾਲੇ ਤੀਕ ਪਰ ਖ਼ੁਸ਼ਬੂ ਉਨ੍ਹਾਂ ਦੀ ਹੈ ਰਲੀ

ਦਿਨ ਤਾਂ ਦਿਨਾਂ ਵਰਗੇ ਨੇ ਹੁਣ ਵੀ, ਉਹ ਰਿਹਾ ਪਰ ਉਹ ਨਹੀਂ

ਘੇਰੇ ਉਦਾਸੀ ਘੋਰ ਹੁਣ ਵਗਦੀ ਹਵਾ ਜਦ ਸੰਦਲੀ

ਗ਼ਲਤੀ ਇਹ ਮੈਥੋਂ ਹੋ ਗਈ ਮੰਜ਼ਿਲ ਮੈਂ ਉਸਨੂੰ ਸਮਝਿਆ

ਚੇਤੇ ਜਿਦ੍ਹੇ ਅੰਦਰ ਵਸੀ ਰਹਿੰਦੀ ਸਦਾ ਪਿਛਲੀ ਗਲੀ

📝 ਸੋਧ ਲਈ ਭੇਜੋ