ਵਰ੍ਹਿਆਂ ਤੋਂ ਵੇਖਦਾ ਹਾਂ
ਦੀਵਾ ਜ਼ਿੰਦਗੀ ਦਾ
ਟਿਮਟਿਮਾ ਰਿਹੈ
ਇਹ ਦੀਵਾ ਹੁਣ
ਮੱਧਮ ਪੈਂਦਾ ਜਾ ਰਿਹੈ
ਤੇ ਤੇਲ ਸਾਹਾਂ ਦਾ ਮੁੱਕਦਾ ਜਾ ਰਿਹੈ
ਆਸ਼ਾ ਜਿਉਣ ਦੀ ਲੱਕ
ਇੱਕ ਤੜਪ ਬਣਦੀ ਜਾ ਰਹੀ ਹੈ
ਤੇ ਤੜਪ ਜ਼ਿੰਦਗੀ ਦੀ
ਆਦਤ ਬਣਦੀ ਜਾ ਰਹੀ ਹੈ
ਹੁਣ ਤਾਂ ਬਦਨਸੀਬ ਤੇਰੀ ਦੇਹ
ਕੰਡਿਆਂ ਦੇ ਵਿਛੌਣੇ ਤੇ
ਆਰਾਮ ਕਰੇਗੀ
ਬਿਰਹਾ ਤੇ ਗ਼ਮ ਦਾ ਓਡਣ ਲੈ
ਆਰਾਮ ਕਰੇਗੀ
ਤੇ ਮੇਰੇ ਹੀ ਦੋਸਤ ਮੇਰੇ ਦਰਦ ਦਾ
ਹੁੰਗਾਰਾ ਭਰਨਗੇ