ਜੋਗ ਵਰਗਾ ਹੁਸਨ ਹੈ ਜੱਟੀਆਂ ਦਾ, ਜਾਦੂ ਵਰਗਾ ਜਾਣ ਬੰਗਾਲਣਾ ਦਾ

ਰਾਗ ਵਰਗਾ ਵਾਨਸੇਟੀਆਂ ਦਾ, ਪਹਿਲੇ ਤੋੜ ਤੋਂ ਪਹਿਲਾ ਕਲਾਲਣਾ ਦਾ।

ਧਾਗਾ ਪੱਟ ਦਾ ਸਿਲਕ ‘ਤੇ ਦਰਜਣਾ ਦਾ,ਦੰਮੜੀ ਜੇਹਾ ਹੈ ਦਲਾਲਣਾ ਦਾ

ਮੌਜ ਵਾਂਗ ਜੀਓ ਦੇ ਵਿੱਚ ਉੱਠਦਾ ਹੈ ਪਾਤਣਾ, ਤਾਰੂਆਂ, ਮਲਾਲਣਾ ਦਾ

ਨਖਰੇ ਕੱਜਦਾ ਨਰਾਂ ਤੋਂ ਨਾਇਣਾਂ ਦਾ,ਭੋਰੇ ਛੁਪਦਾ ਰਹੇ ਸਦਾ ਲਾਲਣਾਂ ਦਾ।

ਪਰਾਗੇ ਭੁੰਨਦਾ ਰਹੇ ਭਠਝੋਕਣਾਂ , ਖੁੱਲ੍ਹਾ ਚਰਾਂਵਦਾ ਜੀਓ ਗਵਾਲਣਾ ਦਾ।

ਨੱਚੇ ਸੂਲੀ ਚੜ ਕੇ ਨਟਣੀਆਂ ਦਾ, ਜ਼ਖ਼ਮੀ ਫੁੱਲ ਤੋਂ ਹੋਂਵਦਾ ਮਾਲਣਾ ਦਾ।

ਭੋਰੇ ਵਾਂਗਰਾਂ ਭੋਰਦਾ ਭੀਲਣਾ ਦਾ,ਲੱਜ ਪਾਲਦਾ ਬੇਲੇ ਮਹੀਂ ਪਾਲਣਾ ਦਾ।

ਚੌਂਕੀਦਾਰੀਆਂ ਕਰੇ ਬਰਵਾਲੀਆਂ ਦਾ, ਡੌਰੂ ਵਜਾਂਵਦਾ ਠੂਮਰੀ-ਠਾਲਣਾ ਦਾ।

ਸੂਈਆਂ ਵੇਚਦਾ ਫਿਰੇ ਮਨਹਾਰੀਆਂ ਦਾ, ਹੱਥ ਦੇਖਦਾ ਫਿਰੇ ਰਾਵਲਾਲਣਾ।

ਭੰਡ ਛੱਡਦਾ ਪਰੇ 'ਚ ਭੰਡਣਾ ਦਾ,ਬਹਿ ਕੇ ਸੇਜ ਤੇ ਵਿਲਕੇ ਮਾਲਜਲਣਾ ਦਾ।

ਮਹਿੰਗਾ ਕੇਸਰੋਂ ਬੜਾ ਲਲਾਰਨਾ ਦਾ,ਖੁਸ਼ਬੂ ਬੁਰਕਦਾ ਫਿਰੇ ਗੰਧਾਲਣਾ ਦਾ।

ਲਟਦਾ ਝੁੱਗੀ ਰਹੇ ਪਖਵਾਰੀਆਂ ਦਾ,ਚੌਵੀ ਕੈਰਟ ਕੰਚਨ ਤਸਾਲਣਾਂ ਦਾ।

ਚੜ੍ਹ ਹਾਥੀ ‘ਤੇ ਮਸਤਦਾ ਮਹਾਵਤਣੀ ਦਾ,ਛਮਕਾਂ ਮਾਰੇ ਕਿਬਲਜਾਲਣਾ ਦਾ।

ਤੌਣਾਂ ਤਛਦਾ ਫਿਰੇ ਤਖਾਣੀਆਂ ਦਾ, ਸੂਹਾ ਸ਼ੁਰਖ ਹੁੰਦਾ ਲੋਹਾ ਜਾਲਣਾਂ ਦਾ।

ਖੇਹ ਖਾਵਦਾ ਖੁਦਾ ਦੀ ਸਾਧਣੀ ਦਾ, ਖੌਫ ਖਾਂਵਦਾ ਕਦੋਂ ਮਹੀਵਾਲਣਾਂ ਦਾ?

ਗਲ਼ਾ ਸੰਖ ਦਾ ਪਾਟੇ ਮਹੰਤਣੀ ਦਾ, ਦਰ-ਦਰ ਘੁੰਮਦਾ ਫਿਰੇ ਹਰਵਾਲਣਾਂ ਦਾ।

ਬੈਠੇ ਹੁਸਨ 'ਤੇ ਹੁਸਨ ਨੂੰ ਫੁੰਡ ਦੇਵੇ, ਹਸਰ ਹੁਸਨ ਹੈ ਗੁਲੇਲਣਾ ਦਾ।

ਲੀਕ ਲਾਂਵਦਾ ਹੁਸਨ ਕੋੜਮੇ ਨੂੰ, ਸੱਸੀਆਂ, ਸੋਹਣੀਆਂ, ਮਲਕ, ਸਿਆਲਣਾ ਦਾ।

ਹੁਸਨ ਮੂਲ ਨਾ ਮਜ਼ਾ ਦਿੰਦਾ, ਕਾਮਸੇਤੀਆਂ, ਬੜਬੋਲੀਆਂ ਚੰਮ-ਚੰਡਾਲਣਾ ਦਾ।

ਧਾਗਾ ਪੱਟ ਦਾ ਸਿਲਕ ਤੇ ਦਰਜਣਾ ਦਾ,ਦੰਮੜੀ ਪੈਸਾ ਹੈ ਲਾਲਚੀ ਲਾਲਣਾਂ ਦਾ। 

ਢੋਲ ਵਜਾਂਵਦਾ ਫਿਰੇ  ਭਰਾਇਣਾ ਦਾ,ਰਾਸ ਧਾਰਦਾ ਰਹੇ ਵੀਰਰਾਧਣਾ ਦਾ।

ਕਮਾਨਾਂ ਵਰਗਾ ਹੈ ਕੰਮਗਰੇਟੀਆਂ ਦਾ, ਖਿਡੌਣਾ ਮਿੱਟੀ ਦਾ  ਕੁੰਗਰਾਲਣਾ ਦਾ।

ਸਤਗੁਰ ਸਿੰਘਾ ਹੁਸਨ ਨਾ ਪੂਰ ਚੜ੍ਹਦਾ, ਓਲੋਹਾਰੀਆਂ ਬਾਰ੍ਹਾਂ-ਤਾਲ਼ਣਾ ਦਾ।

📝 ਸੋਧ ਲਈ ਭੇਜੋ