ਇਕ ਕਹਿੰਦੈ ਆਹ ਤੇਰਾ ਕਰੋਨਾ

ਇਕ ਕਹਿੰਦੈ ਆਹ ਤੇਰਾ ਕਰੋਨਾ

ਦੂਜਾ ਕਹਿੰਦੈ ਕਰ ਨਾ ਭੰਡੀ ! 

ਇਕ ਕਹਿੰਦੈ ਮੈ ਲੈਣਾ ਕੁਝ ਨਹੀਂ 

ਉਹ ਆਹਦਾ ਮੇਰੀ ਵੱਡੀ ਮੰਡੀ ! 

ਕੁਦਰਤ ਕੈਸੀ ਖੇਡ ਰਚਾਈ 

ਅੰਦਰੀਂ ਵੜ ਗਏ ਮਾਈ ਭਾਈ 

ਤੁਰਦਾ ਸੀ ਜੋ ਧੌਣ ਅਕੜਾ ਕੇ 

ਅਣਦਿਸਦੇ ਨੇ ਫੜ ਲਈ ਸੰਘੀ ! 

ਫੌਜ ਜ਼ਿਹਨਾਂ ਦੀ ਲੜਨ ਨੂੰ ਰੱਖਿਆ

ਆਪਣਾ ਲਾਣਾ ਅੰਦਰੀਂ ਡੱਕਿਆ 

ਘਰੋਂ ਬਾਹਰ ਜੋ ਪੈਰ ਟਿਕਾਵੇ,

ਮਰੋੜ ਦਿਉ ਜੀ-ਸਦਕੇ ਘੰਡੀ ! 

ਕੋਈ ਕਹੇ ਕੁਝ ਝੋਲੀ ਪਾ ਦਿਉ 

ਕੋਈ ਕਹੇ ਥਾਲੀ ਖੜਕਾ ਦਿਉ ! 

ਹਜੂਮ ਨੂੰ ਅੰਦਰ ਡੱਕ ਨਹੀਂ ਹੋਣਾ

ਬਾਂਦਰੀ ਹੋ ਕੇ ਰਹੂਗੀ ਲੰਡੀ ! 

ਸਾਧਾਂ ਵੱਲ ਵੀ ਪਰਖ ਕੇ ਤੱਕੀਂ 

ਆਈਂ ਖਾਂ ਨੀਲਿਆਂ ਚੱਪਣ ਚੱਕੀਂ ! 

ਭੋਰਿਆਂ ਦੇ ਵਿੱਚ ਝਾਤੀ ਮਾਰੋ, 

ਸਾਧ ਵੀ ਲਗਦੈ ਪੈ ਗਏ ਡੰਡੀ ! 

ਸੰਖ ਵਜਾ ਕੇ ਮਰਨਾ ਨਹੀਂ ਇਹ

ਧੂਫ ਧੁਖਾਕੇ ਸੜਨਾ ਨਹੀਂ ਇਹ 

ਜਿਸ ਵਿਗਿਆਨ ਤੇ ਪਰਦੇ ਪਾਉਂਨੈ

“ਸੁੱਖ” ਨਾਲ ਹੋਣੀ ਉਸ ਦੀ ਝੰਡੀ !

📝 ਸੋਧ ਲਈ ਭੇਜੋ