ਇਸ਼ਕ ਦੀ ਗਲੀ 'ਚ ਜਾਂਦੀ ਨਹੀਂ।
ਨਵੀਂ ਕੋਈ ਲੀਕ ਲਵਾਂਦੀ ਨਹੀਂ।
ਮੇਰਾ ਸੱਦਾ ਅਮਨ ਤੇ ਪਿਆਰ ਏ,
ਦੁਨੀਆ ਵੈਰ ਗਵਾਂਦੀ ਨਹੀਂ।
ਜੋ ਹੋਣਾ ਉਹ ਹੋ ਕੇ ਰਹਿਣਾ,
ਮੈਂ ਰੋਂਦੀ ਪਛਤਾਂਦੀ ਨਹੀਂ।
ਸਿੱਧੀ ਸਾਹਵੇਂ ਕਰ ਛੱਡਨੀ ਆਂ,
ਬਹੁਤੀ ਗੱਲ ਘੁਮਾਂਦੀ ਨਹੀਂ।
ਦੁੱਖੜੇ ਕਿਥੋਂ ਆ ਜਾਂਦੇ ਨੇ,
ਸੱਦੇ ਘੱਲ ਬੁਲਾਂਦੀ ਨਹੀਂ।
ਰੋਜ਼ ਨਸੀਬਾ ਰੁਸ ਜਾਂਦਾ,
ਮੈਂ ਵੀ ਰੋਜ਼ ਮੰਨਾਂਦੀ ਨਹੀਂ।
ਦਿਲ ਦੇ ਵਰਕੇ ਲਿਖ ਛੱਡਦੀ,
ਸੁਗ਼ਰਾ ਗਲ ਭੁਲਾਂਦੀ ਨਹੀਂ।