ਇਸ਼ਕ ਸਫ਼ਰ ਵਿੱਚ

ਇਸ਼ਕ ਸਫ਼ਰ ਵਿੱਚ ਇਕੋ ਜਿਹਾ।

ਸੱਜਣਾਂ ਤੇਰਾ ਮੇਰਾ ਰਸਤਾ।

ਬੰਦ ਨੇ ਅੱਖੀਆਂ ਤੋਂ ਦਿਸਣਾ ਏਂ,

ਰੂਹ ਵਿੱਚ ਵਸਿਆ ਇੱਕੋ ਸੁਫ਼ਨਾ।

ਨਾ ਹਾਲੇ ਮੈਂ ਹੀਰ ਸਦੀਜੀ,

ਨਾ ਹਾਲੇ ਉਹ ਬਣਿਆ ਰਾਂਝਾ।

ਕ‌ਿਸਰਾਂ ਜਿ਼ਦਲ ਯਾਰ ਮਨਾਵਾਂ?

ਨੱਚ ਕੇ ਯਾਰ ਮਨਾਣਾ ਸੌਖਾ।

ਚੇਤਰ ਖਿੜਿਆ ਰੁੱਤ ਨਰੋਈ,

ਮਨ ਦਾ ਫ਼ਿਰ ਵੀ ਤਾਪ ਨਾ ਲੱਥਾ।

ਦਿਲ ਰੁੱਤਾਂ ਦਾ ਪੱਕਾ ਹਾਣੀ,

ਸਦਾ ਜੋ ਨਾਲ਼ ਹਨ੍ਹੇਰੇ ਲੜਿਆ।

ਕੰਧ ਆਸਾਂ ਦੀ ਢੈਹ ਨਾ ਜਾਵੇ,

ਸੁਗ਼ਰਾ ਦਿਲ ਦੁਆਵਾਂ ਮੰਗਦਾ।

📝 ਸੋਧ ਲਈ ਭੇਜੋ