ਇਸ਼ਕ ਸਮੁੰਦਰ ਤਰ

ਇਸ਼ਕ ਸਮੁੰਦਰ ਤਰ ਕੇ ਵੇਖਾਂ।

ਇੰਝ ਵੀ ਪੈਂਡਾ ਕਰ ਕੇ ਵੇਖਾਂ।

 

ਜੀ ਕਰਦਾ ਏ ਆਪਣੇ ਅੱਥਰੂ,

ਉਹਦੀ ਅੱਖ ਵਿਚ ਧਰ ਕੇ ਵੇਖਾਂ।

 

ਤੈਨੂੰ ਵੇਖ ਕੇ ਜੀ ਪੈਨੀ ਆਂ,

ਜੇ ਆਖੀਂ ਤੇ ਮਰ ਕੇ ਵੇਖਾਂ?

ਜਿੱਤਣ ਵਾਲਿਆ ਰਹੀ ਆਂ,

ਆਖਿਆ ਸੀ ਤੂੰ ਹਰ ਕੇ ਵੀਖਾਂ।

ਨੈਣਾਂ ਦੀ ਝੋਲ਼ੀ ਵਿਚ ਮੁਖੜਾ,

ਇੱਧਰ ਕਰ ਮੈਂ ਭਰ ਕੇ ਵੇਖਾਂ।

ਸਾਰੇ ਤੈਨੂੰ ਰੱਜ ਰੱਜ ਵੇਖਣ,

ਮੈਂ ਦੁਨੀਆ ਤੋਂ ਡਰ ਕੇ ਵੇਖਾਂ।

ਤੇਰੀ ਤਾਂਘ ਦੀ ਉਂਗਲੀ ਫੜ ਕੇ,

ਪੰਧ ਅਵੱਲਾ ਕਰ ਕੇ ਵੇਖਾਂ।

ਮਿਲੇ ਜੇ ਸੋਹਣੇ ਨੈਣਾਂ ਵਾਲਾ,

ਮੈਂ ਉਹਨੂੰ ਜਰ ਜਰ ਕੇ ਵੇਖਾਂ।

ਸੁਗ਼ਰਾ ਹੁਣ ਤੇ ਜੀ ਕਰਦਾ ਏ,

ਪਿਆਰ ਦੀ ਅੱਗ ਇਚ ਠਰ ਕੇ ਵੇਖਾਂ।

📝 ਸੋਧ ਲਈ ਭੇਜੋ