ਜਦ ਮੈਂ ਆਪਣੇ ਸ਼ਹਿਰ ਦਾ ਯਾਰਾ ਖ਼ਬਰਨਾਮਾ ਹਾਂ ਪੜ੍ਹਦਾ ।
ਇਉਂ ਲਗਦਾ ਜਿਉਂ ਪਾਕ ਮੁਹੱਬਤ ਦਾ ਕੋਈ ਫੁੱਲ ਹੈ ਸੜਦਾ !
ਆ ਗਏ ਗਲੀ ਮੁਹੱਲੇ ਤੇਰੇ ਪ੍ਰੇਮ ਖੇਡ ਜੇ ਖੇਡਣ,
ਕੀ ਰਖੇਂਗਾ ਨਾਂ ਤੂੰ ਦੱਸੀਂ ਸਿਰ ਤੋਂ ਸੱਖਣੇ ਧੜਦਾ ।
ਸੱਚ ਦਾ ਸੂਰਜ ਡੁੱਬਿਐ ਕਿਧਰੇ ਜਿਸ ਨੇ ਚਾਨਣ ਕਰਨਾ
ਹੁਣ ਦਿਨ ਦੀਵੀਂ ਅਸਲੋਂ ਚੰਦਰਾ ਰੋਜ਼ ਨਵਾਂ ਚੰਨ ਚੜ੍ਹਦਾ ।
ਮੁਸ਼ਕਿਲ ਹੈ ਛਾਂ ਵੰਡਣੀ ਫ਼ਿਰ ਵੀ ਗੱਲ ਜਦੋਂ ਕੋਈ ਕਰਦਾ
ਥਰ-ਥਰ ਕੰਬਦੀਆਂ ਰੁੱਖ ਦੀਆਂ ਟਾਣ੍ਹਾਂ ਸਿਦਕ ਥਿੜਕਦਾ ਜੜ੍ਹਦਾ
ਹਰ ਕੋਈ ਜਾਣੇ, ਵੇਖੇ ਸਮਝੇ ਪਰ ਕੋਈ ਨਾ ਬੋਲੇ
ਹਰ ਪਲ ਸਿਗਰਟ ਦੇ ਗੁੱਲ ਵਾਂਗੂੰ ਧੁੱਖ-ਧੁੱਖ ਕੇ ਝੜਦਾ ।