ਜਦੋਂ ਮਨ ਠੀਕ ਨਾ ਹੋਵੇ

ਜਦੋਂ ਮਨ ਠੀਕ ਨਾ ਹੋਵੇ ਤਾਂ ਕੁਝ ਨਾ ਠੀਕ ਲਗਦਾ ਹੈ

ਸਗੋਂ ਮੌਸਮ ਕਰੇ ਗ਼ਮਗੀਨ ਜੋ ਰਮਣੀਕ ਲਗਦਾ ਹੈ

ਅਸਰ ਅੰਦਾਜ਼ ਉਸਦੀ ਚੁੱਪ ਆਖ਼ਿਰ ਇਸ ਕਦਰ ਹੋਈ

ਕਿ ਮੈਨੂੰ ਕੋਸ਼ ਸ਼ਬਦਾਂ ਦਾ ਭਿਆਨਕ ਚੀਕ ਲਗਦਾ ਹੈ

ਕਹਿ ਤੂੰ ਅਲਵਿਦਾ ਤੇ ਨਾਸਤਿਕ ਹੋਣੋ ਬਚਾ ਮੈਨੂੰ

ਤੇਰੀ ਮੌਜੂਦਗੀ ਵਿਚ ਹੀ ਖ਼ੁਦਾ ਨਜ਼ਦੀਕ ਲਗਦਾ ਹੈ

ਬੜੀ ਵਿਕਦੀ ਸਾਡੇ ਸ਼ਹਿਰ ਵਿਚ ਤਸਵੀਰ ਜੰਗਲ ਦੀ

ਖ਼ਰੀਦੀ ਜਾ ਰਿਹਾ ਉਸਨੂੰ ਹਰਿਕ ਵਸਨੀਕ ਲਗਦਾ ਹੈ

‘ਅਮਰ’ ਸ਼ਾਇਰ ਕਦੇ ਮਹਿਬੂਬ ਦੀ ਬਿੰਦੀ ’ਚ ਗੁੰਮ ਜਾਵੇ

ਕਦੇ ਪਰ ਫੈਲਿਆ ਉਹ ਦੂਰ ਅੰਬਰ ਤੀਕ ਲਗਦਾ ਹੈ

📝 ਸੋਧ ਲਈ ਭੇਜੋ