(ਵੰਦੇ ਮਾਤਰਮ)

ਜੈ ਜੈ ਜਨਨੀ ਭਾਰਤ ਮਾਂ !

ਜਨਮਧਾਰ ਕੇ ਭਾਰਤ ਅੰਦਰ,

ਜਾਤਪਾਤ ਦੇ ਭੇਦ ਵਿਸਾਰੇ

ਬਾਹਮਣ ਤੋਂ ਲੈ ਸਾਰੇ ਪ੍ਰਾਣੀ,

ਇਕੋ ਮਾਂ ਦੇ ਬੱਚੇ ਸਾਰੇ

ਜੈ ਜੈ ਜਨਨੀ ਭਾਰਤ ਮਾਂ !

ਕੀ ਨੀਵੇਂ, ਅੱਤ ਨੀਵੇਂ ਪ੍ਰਾਣੀ,

ਜੀਵਨ ਦੇ ਭਾਗੀ ਨਹੀਂ ਸਾਰੇ ?

ਕੀ ਸਾਡੇ ਲਈ ਉਹ ਪ੍ਰਦੇਸੀ,

ਜੋ ਹੁੰਦੇ ਨੇ ਦੋਖੀ ਭਾਰੇ ?

ਜੈ ਜੈ ਜਨਨੀ ਭਾਰਤ ਮਾਂ !

ਏਥੇ ਹੈਣ ਹਜ਼ਾਰਾਂ ਜਾਤਾਂ,

ਕੋਈ ਨਾ ਥਾਂ ਪ੍ਰਦੇਸੀਆਂ ਸੰਦੀ

ਮਾਂ ਦੇ ਪੁੱਤਰ ਭਾਵੇਂ ਖਹਿੰਦੇ,

ਫਿਰ ਵੀ ਹਨ ਉਹ ਵੀਰ, ਸੰਬੰਧੀ

ਜੈ ਜੈ ਜਨਨੀ ਭਾਰਤ ਮਾਂ !

ਏਕੇ ਬਿਨ ਇਹ ਜੀਵਨ ਕੀ ਹੈ ?

ਬਿਨ ਏਕੇ ਮਚ ਪਵੇ ਤਬਾਹੀ

ਤਕੜੇ ਹੋ ਜੇ ਸੱਚ ਨੂੰ ਫੜੀਏ,

ਹੋਰ ਕੀ ਸਾਨੂੰ ਲੋੜ ਹੈ ਕਾਈ ?

ਜੈ ਜੈ ਜਨਨੀ ਭਾਰਤ ਮਾਂ !

ਜੋ ਹੋਵੇਗਾ ਨਾਲ ਅਸਾਡੇ,

ਅਸੀਂ ਬਰਾਬਰ ਉਸ ਨੂੰ ਸਹੀਏ

ਤੀਹ ਕਰੋੜ ਬੰਦੇ ਜਿਤ ਜਾਸਣ,

ਜਾਂ ਫਿਰ ਹਾਰਿਆਂ ਵਾਂਗੂੰ ਰਹੀਏ !

ਜੈ ਜੈ ਜਨਨੀ ਭਾਰਤ ਮਾਂ !

ਪਰ-ਅਧੀਨ ਹੋ ਫਸੇ ਵਗਾਰੀਂ,

ਸ਼ਰਮਸਾਰ ਨਿਤ ਹੋ ਹੋ ਜਾਈਏ

ਹੁਣ ਸਭ ਅੰਤ ਕਰਾਂਗੇ ਇਸ ਦਾ,

ਰਲਮਿਲ ਕੇ ਸਾਰੇ ਹੀ ਗਾਈਏ :

ਜੈ ਜੈ ਜਨਨੀ ਭਾਰਤ ਮਾਂ !

📝 ਸੋਧ ਲਈ ਭੇਜੋ