ਜੱਜਾ ਜ਼ੁਲਮ ਹੈ ਜੀਵ ਦਾ ਘਾਤ ਕਰਨਾ, ਭਾਰੀ ਪਾਪ ਹੈ ਜੀਵ ਦਾ ਵੱਢਣਾ

ਨਹੀਂ ਰੱਬ ਦਾ ਤੁੱਧ ਨੂੰ ਖੌਫ਼ ਆਵੇ, ਮਾਰੇ ਕੋਈ ਲਵੇਰੀਆਂ ਗੱਭਣਾ ਈ।

ਨਹੀਂ ਬੋਲਣਾ ਬੱਕਰੀ ਕੁੱਕੜੀ ਨੇ, ਅੱਗੇ ਜ਼ੋਰ ਨਾਹੀਂ ਤੇਰੇ ਲੱਗਣਾ ਈ।

ਸ਼ਰ੍ਹਾ ਕਰੇ ਛੁਰਾ ਪਕੜ ਜੀਵ ਮਾਰੇ, ਲੇਖਾ ਦੇਵਨੇ ਸੇ ਪਤਾ ਲੱਗਨਾ ਈ।

ਆਇਆ ਨਾਮ ਦਾ ਬੰਦਿਆ ਕੌਲ ਕਰਕੇ, ਰਲ ਗਿਆ ਸੰਤਾਨ ਦੇ ਵੱਗ ਨਾ ਈ।

ਜੋੜਾ ਤਨ ਧਨ ਦੇਂਵਦਾ ਸੁੱਖ ਤੈਨੂੰ, ਇੱਕ ਪਲਕ ਤੈਂ ਸਿਮਰਿਆ ਰੱਬ ਨਾਹੀਂ

ਨਾਮ-ਦਾਨ ਨੂੰ ਲਾਂਵਦੀ ਢਿੱਲ ਕੇਹੀ, ਵੇਲਾ ਬੀਤਿਆ ਫੇਰ ਨਾ ਲੱਭਨਾ ਈ।

ਆਇਆ ਜੱਗ ਤੇ ਵਾਂਗ ਵਪਾਰੀਆਂ ਦੇ, ਕੂੱਚ ਚੜ੍ਹੇ ਸਵੇਰ ਨੂੰ ਵਜਣਾ ਈ।

ਜਿਹੜਾ ਸੱਚ ਤੈਂ ਮੰਨਿਆਂ ਦਿਲ ਅੰਦਰ, ਰਹਿਣਾ ਫਿਰ ਜਹਾਨ ਤੇ ਜੱਗ ਨਾਹੀਂ

ਏਨਾਂ ਅੱਖੀਆਂ ਨਾਲ ਜੋ ਵੇਖਦਾ ਹੈ, ਮੇਲਾ ਭਰਿਆ ਜੱਗ ਤੋਂ ਛੱਡਣਾ ਈ।

ਹੱਡ-ਚੰਮ ਦਾ ਇਹ ਸਰੀਰ ਭਾਂਡਾ, ਠੋਕਰ ਮੌਤ ਦੀ ਨਾਲ ਇਹ ਭੱਜਣਾ ਈ।

ਜੱਗ ਪਾਪ ਬਦਨਾਮੀਆਂ ਕਰਦਿਆਂ ਨੂੰ, ਡੰਡਾ ਮੌਤ ਦਾ ਸੀਸ ਤੇ ਵੱਜਣਾ ਈ।

ਦੇ ਕੇ ਤੰਗਸੀ ਕੱਢਣੀ ਜਾਨ ਤੇਰੀ, ਨੀਰ ਨੇਤਰਾਂ 'ਚੋਂ ਪਿਆ ਵੱਗਣਾ ਈ।

ਡਾਢੇ ਨਾਲ ਨਾ ਚਲਣਾ ਉਜਰ ਤੇਰਾ, ਅੱਗੇ ਮੌਤ ਦੇ ਸਣੇ ਨਾ ਭੱਜਣਾ ਈ।

ਕੀਤਾ ਪਾਪ ਦਾ ਮਿਲੇ ਅਜ਼ਾਬ ਤੈਨੂੰ, ਅੱਖੀ ਕਰਕੇ ਜਿੰਦ ਨੂੰ ਕੱਢਣਾ ਈ।

ਭਾਵੇਂ ਮਿੰਨਤਾ ਤਰਲੇ ਲੱਖ ਕਰੀਏ, ਨਹੀਂ ਜਮਾਂ ਬੇਦਰਦੀਆਂ ਛੱਡਣਾਂ ਈ।

ਭੈਣ ਭਾਬੀਆਂ ਚਾਚੀਆਂ ਰੋਂਦੀਆਂ ਨੂੰ, ਛੱਡ ਜਾਵਣਾ ਪਿਆਰਿਆਂ ਸੱਜਣਾ ਈ।

ਹਿੰਦੂ ਜਲੇਗਾ ਜਿਵੇ-ਮਸਾਨ ਉੱਤੇ, ਮੁਸਲਮਾਨ ਨੂੰ ਗੋਰ ਮੇਂ ਦੱਬਣਾ ਈ।

ਗੋਰ ਪਿਆਂ ਨੂੰ ਹੋਣਗੇ ਸਾਲ ਕੇਈ, ਪਾਸ ਕਿਨੇ ਨਾ ਯਾਰ ਉਲੱਦਣਾ ਈ।

ਚਿੱਟੇ ਦੰਦ ਸਰੀਰ ਦੇ ਹੱਡ ਸਾਰੇ, ਮਿੱਟੀ ਹੋਣਗੇ ਮਿੱਟੀ ਦੇ ਸੱਗਣਾ ਈ।

ਵਿੱਚ ਕਬਰ ਦੇ ਹਨੇਰ ਗ਼ੁਬਾਰ ਹੋਣਾ, ਦੀਵਾ ਵੱਟੜੀ ਮੁਲ ਨਾ ਜੱਗਣਾ ਈ।

ਦੱਬ ਦੇਣਗੇ ਧਰਤ ਦੇ ਹੇਠ ਥੱਲੇ, ਹਵਾ ਪੌਣ ਨਾਹੀਂ ਜਿਥੋਂ ਲੱਗਣਾ

ਕਿੱਤੋਂ ਭਾਲਿਆ ਜੱਗ ਜਹਾਨ ਉਤੋਂ, ਖ਼ੁਰਾ-ਖੋਜ ਨਾਹੀਂ ਤੇਰਾ ਲੱਭਣਾ ਈ।

ਬੰਦੇ ਰੋਂਦਿਆਂ ਜਾਵਣਾ ਦੇਵਾ ਸਿੰਘ, ਜੰਗ ਖ਼ੁਸ਼ੀ ਸੇ ਕਿਨੇ ਛੱਡਣਾ ਈ।

📝 ਸੋਧ ਲਈ ਭੇਜੋ