ਜੱਜਾ ਜ਼ਿੰਦਗੀ ਅੰਤ ਕੁਰਲਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਸਈਆਂ ਵਿੱਚ ਸਰਦਾਰ ਕਹਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਗਹਿਣੇ-ਕੱਪੜੇ ਖੂਬ ਹੰਢਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਅੰਗ ਅਤਰ-ਫੁਲੇਲ ਲਗਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਮਹਿਲਾਂ-ਮੰਦਰਾਂ ਵਿੱਚ ਸੁਹਾਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ।
ਵਿੱਚ ਪੇਕਿਆਂ ਪਹਿਨਦੀ-ਖਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਖ਼ਾਸ-ਖੁਸ਼ੀ ਦੇ ਵਕਤ ਲੰਘਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਸੂਹੇ ਸੋਸਨੀ ਰੰਗ ਰੰਗਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਮੁੱਖੋਂ ਹੁਕਮ-ਹੁਕਮ ਚਲਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਖੇੜੇ ਮਾਪਿਆਂ ਦੇ ਰਹਿਣਾ ਚਾਂਹਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਰੋਂਦੀ ਵੈਣ ਕਰਦੀ ਪੱਛੋਤਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਗੀਤ ਨਾਲ ਸਹੇਲੀਆਂ ਗਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਗੁਰੂ ਪੀਰ ਫ਼ਕੀਰ ਮਨਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਮੋਮੀ ਪੱਟੀਆਂ ਸੀਸ ਗੁੰਦਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਥੋੜ੍ਹੀ ਉਮਰ ਦਾ ਲੇਖ ਲਿਖਾਂਵਦੀ ਨੂੰ, ਹਾਇ-ਹਾਇ ਵੇ ਬਾਬਲਾ ਲੈ ਚੱਲੇ।
ਸਿਰੀ ਰਾਮ ਦਾ ਨਾਮ ਧਿਆਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ।
ਦਯਾ ਸਿੰਘਾ ਦੇਖੋ ਡੋਲੀ ਜਾਂਵਦੀ ਨੂੰ, ਹਾਇ ਹਾਇ ਵੇ ਬਾਬਲਾ ਲੈ ਚੱਲੇ।