ਜੱਟ ਜੱਟੀ ਦਾ ਸੰਵਾਦ-ਹਲ਼ ਵਾਹੁਣ ਪਿੱਛੇ

ਕੀ ਹਲ਼ ਦਾ ਵਾਹੁਣਾ, ਢੋਲੇ ਲਾਉਣਾ, ਮਿਰਜ਼ਾ ਗਾਉਣਾ, ਛਾਂਵੇਂ ਸੌਣਾ, ਵਾਂਗ ਫਕੀਰਾਂ,

ਸ਼ੌਕ-ਸਫ਼ੀਰਾਂ।

ਮੈਂ ਤਾਮ ਪਕਾਮਾਂ,ਤਵਾ ਚੜ੍ਹਾਵਾਂ,ਤਪਦੇ ਪੋਟੇ, ਕਰਮ ਨੇ ਖੋਟੇ, ਗਰਮ ਤਸੀਰਾਂ, ਨਾ

ਖੁਰਨ ਲਕੀਰਾਂ।

ਜੱਟ ਅੱਗੋਂ ਬੜਕੇ, ਸਿਆੜੀਂ ਖੜ੍ਹਕੇ, ਪਿੰਡੇ ਦਾ ਮੁੜ੍ਹਕਾ, ਭੱਠੀ ਜਿਉਂ ਭੜ੍ਹਕੇ,

ਪਰਾਣੀ ਸੁੱਟ ਕੇ, ਮੁੱਠੀ ਨੂੰ ਘੁੱਟ ਕੇ, ਪਰਨੇ ਦਾ ਪੂੰਝਾ ਮੱਥੇ ਨੂੰ ਪੁੱਟ ਕੇ।

ਪਰਾਂ ਦੇ ਫੁੱਟਦੇ, ਨ੍ਹੇਰੇ ਦੇ ਟੁੱਟਦੇ, ਜੋੜ ਲਈ ਖੋਲ੍ਹੇ ਤੇ ਲਾ ਲਈਂ ਢੋਲੇ

ਨਿੱਕਾ ਜਿਹਾ ਤਾਰਾ ਪਛਾਹੀਂ ਚੜ੍ਹਿਆ,  ਸ਼ਾਮੋਂ ਕਾ ਕੁੱਕੜ ਵਿਹੜੇ ਵੜਿਆ।

ਜੱਟੀ ਝੱਟ ਉੱਠੀ ਅਕਲ ਨੂੰ ਖਾਣੀ, ਦਿਹਾਤੀ ਪਰਨਾ, ਲਈ ਚੁੱਕ ਪੁਰਾਣੀ

ਭੱਤੇ ਦਾ ਵੇਲ਼ਾ ਕਦੋਂ ਦਾ ਲੰਘਿਆ, ਜੱਟੀ ਨੂੰ ਢੱਗਿਆਂ ਸੂਲੀ ‘ਤੇ ਟੰਗਿਆ,

ਨਾ ਤੁਰਨ ਹਲ਼ਾਈ, ਦੇਣ ਨਾਲ ਡਾਹੀ, ਜੱਟ ਨਾ ਆਏ, ਤੱਕਦੀ ਰਾਹੀ।

ਢਿੱਡ ਨੂੰ ਭੁੱਖ, ਪੈਰਾਂ ਨੂੰ ਰੇਤਾ, ਜਿੰਦ ਨੂੰ ਖਾਏ, ਕਹੇ ਦਾ ਚੇਤਾ।

ਬਹੁੜੀਂ ਵੇ ਸਾਂਈਂਆ ! ਘੋਲ ਘੁਮਾਈਆਂ !  ਸੱਸੀ ਸੀ ਧੰਨ ਜਾ  ਤੂੰ ਵੇ ਮਾਹੀਆ।

ਜੱਟ ਜੁਗਾੜੀ, ਅੱਤ ਸ਼ਿਕਾਰੀ, ਕਰੇ ਖੁਆਰੀ, ਰੋਹੀ ਦੇ ਰਿੰਡ ਦੇ ਤੁੰਮੇ ਨੇ ਆੜੀ।

ਮੰਨ ਪਕਾਵੇ, ਲੀਰਾਂ ਪਾਵੇ, ਪਰੁਥਾ ਰੱਖਿਆ ਪਲੇਥਣ ਲਾਵੇ।

ਚੁੱਭੇ ਜਿਹੇ ਚੁੱਲ੍ਹੇ ‘ਚ ਲੱਕੜਾਂ ਭਾਰੀ।

ਜੇਠ ਦੀ ਗਰਮੀ, ਪੈਰਾਂ ਦੀ ਨਰਮੀ, ਪੈਰਾਂ ਨੂੰ ਖਾ ਗਈ ਬੁੱਲ੍ਹਾਂ ‘ਤੇ ਗਈ,

ਡਲ਼ੇ ਦੀ ਸਖਤੀ, ਦੁਪਹਿਰੇ ਵਖਤੀਂ। 

ਜੱਟ ਨੂੰ ਵੇਖ, ਧਰੇਕਾਂ ਹੇਠ, ਛੱਡ ਕੇ ਮੁੰਨੀ, ਵਿਹੁ ਵਿੱਚ  ਗੁੰਨੀ ,ਸ਼ਾਹ ਕੋਈ ਜਾਵੇ ਜੋ ਸੁੰਨੇ ਤਖ਼ਤੀ।

ਹਾੜ੍ਹ ਦੀ ਅੱਗ ਨਾੜ ਨੂੰ ਸਾੜੇ, ਪਚਾਕੇ ਮਾਰੇ, ਕੱਚੀਆਂ ਪੱਕੀਆਂ ਸਵਾਦੀ ਬੜੀਆਂ

ਫੇਰ ਲੈ ਸੂਣੀ, ਕੱਤ ਲੈ ਪੂਣੀ, ਰਿੜਕ ਮਧਾਣੀ, ਬਣ ਸੁਆਣੀ, ਨਾ ਕਰ ਤੂੰ ਅੜੀਆਂ

ਹਲ਼ ਦਾ ਵਾਹੁਣਾ, ਸਬਰ ਸਿਉਣਾ, ਗੰਢੇ ਦੀ ਮਾਲਾ, ਗਲ਼ੇ ਵਿੱਚ ਪਾਉਣਾ,

ਨਾ ਵਟਣ ਲਕੀਰਾਂ ਤੌਕ ਤੱਕਦੀਰਾਂ।

ਜ਼ਿੱਦ ਦੀ ਸਉਲੀ, ਜਿੰਦ ਦੀ ਹੌਲੀ, ਭੁੱਖ ਦੀ ਮਾਰੀ ਚਲਾਕਣ ਨਾਰੀ ਖਾ ਗਈ ਲੀਰਾਂ

📝 ਸੋਧ ਲਈ ਭੇਜੋ