ਜੀਣ ਲਈ ਦੋ ਰੋਟੀਆਂ , ਕੜਛੀ ਦਾਲ ਬੜੇ

ਭੁੱਖਾਂ ਦੇ ਪਰ ਸਾਗਰ ਹੋਣ ਵਿਸ਼ਾਲ ਬੜੇ

ਪੇਟ ਦੀ ਭੁੱਖ ਤਾਂ ਦਹੁੰ-ਚਹੁੰ ਬੁਰਕੀਆਂ ਨਾਲ ਮਿਟੇ

ਜ਼ਿਹਨੀ ਭੁੱਖ ਲਈ ਲੱਗ ਜਾਂਦੇ ਨੇ ਸਾਲ ਬੜੇ

ਛੱਡ ਦੇ ਕੁਝ ਗ਼ਰੀਬ-ਗ਼ੁਰਬਿਆਂ ਦੇ ਲਈ ਵੀ

ਭਰ ਭਰ ਕੇ ਤੂੰ ਕੋੜਮੇ ਲਏ ਨੇ ਗਾਲ ਬੜੇ

ਤੂੰ ਸੋਨੇ ਦੀ ਕੁਟੀਆ ਵਿਚ ਸੌ ਜਾਣਾ

ਰਹਿ ਜਾਣੇ ਨੇ ਸੋਨ-ਸੁਨਹਿਰੀ ਜਾਲ ਬੜੇ

📝 ਸੋਧ ਲਈ ਭੇਜੋ