ਝੱਝਾ ਝੂਰਨਾ ਬੰਦਿਆ ਅੰਤ ਵੇਲੇ, ਕਿਉਂ ਨਾ ਰਾਮ ਦੇ ਨਾਮ ਨੂੰ ਚੇਤਦਾ ਈ।

ਜਿਹੜਾ ਪਸ਼ੂ ਤੋਂ ਕਰੇ ਦੁਰਲੱਭ ਮਾਣਸ, ਅਤੇ ਮਾਣਸੋਂ ਕਰੇ ਜੋ ਦੇਵਤਾ ਈ।

ਬੰਦੇ ਸਿਮਰ ਸੁਆਮੀ ਘੱਟ-ਘੱਟ ਜੋਤ ਜਿਸਦੀ, ਜੀਦ੍ਹਾ ਰੰਗ ਤੇ ਰੂਪ ਨਾ ਰੇਖਤਾ

ਛੱਡ ਚਿੰਤਾ ਨੂੰ ਰਹੀਂ ਅਚਿੰਤ ਪਿਆਰੇ, ਕਿਧਰ ਚਲਿਆ ਲਿਖਿਆ ਲੇਖ ਦਾ

ਚੌੜੇ ਲੰਮੜੇ ਥਾਉਂ ਮਕਾਨ ਹਲਦਾ, ਛੱਡ ਵਾਂਦੜੇ ਅੱਖੀਏਂ ਵੇਖਦਾ ਈ।

ਓੜਕ ਮਿਲ ਜਾਣਾ ਮੁਸਲਮਾਨ ਤਾਈਂ, ਕਬਰ-ਕੋਠੜਾ ਬਦਨ ਦੇ ਮੇਚ ਦਾ ਈ।

ਹਿੰਦੂ ਮਰੇ ਨੂੰ ਸਾੜਦੇ ਪਿੰਨ ਦਿੰਦੇ, ਕੁਤਾ ਜਿਨ੍ਹਾਂ ਦੇ ਵੱਲ ਨਾ ਵੇਖਦਾ ਈ।

ਆਪ ਸਾਜਦਾ ਆਪ ਹੀ ਨਾਸ ਕਰਦਾ, ਵਿਛੀ ਸਫ਼ ਨੂੰ ਆਪ ਲਪੇਟਦਾ

ਅੱਠੇ ਪਹਿਰ ਗ਼ਲਤਾਨ ਹੈ ਧੰਦਿਆਂ ਮੇਂ, ਜੱਗ ਮਾਰਿਆ ਚੰਦਰੇ ਪੇਟ ਦਾ ਈ।

ਪੇਟ ਵਾਸਤੇ ਆਪਣਾ ਦੇਸ਼ ਛੱਡਣ, ਕਰਨ ਜਾਇਕੇ ਸੈਰ ਪਰਦੇਸ ਦਾ ਈ।

ਪੇਟ ਲਈ ਮੁਕਾਬਲਾ ਜੰਗ ਕਰਦਾ, ਨੌਕਰ ਆਪਣੇ ਸੀਸ ਨੂੰ ਵੇਚਦਾ ਈ।

ਪੇਟ ਵਾਸਤੇ ਟੋਕਰੀ ਹੱਥ ਖਰਕਾ, ਮੇਤ੍ਹਰ ਚੁੱਕਦੇ ਮੂਤ ਤੇ ਵੇਸ਼ਟਾ ਈ।

ਝੂਠੀ ਦੇਣ ਉਗਾਹੀ ਜਾ ਪੇਟ ਖ਼ਾਤਰ, ਕਰਨ ਆਪਣਾ ਧਰਮ ਭਰੇਸ਼ਟਾ ਈ।

ਗਰਿਫ਼ਤਾਰ ਕਰ ਮਾਰਸੀ ਪਾਪੀਆਂ ਨੂੰ, ਵਹੀ ਅਜ਼ਰਾਈਲ ਫ਼ਰੇਸ਼ਤਾ

ਪੇਟ ਲਈ ਪਹਿਲਾਂ ਬਾਪ ਲੈਣ ਪੈਸਾ, ਦੇ ਕੇ ਫੇਰੜੇ ਪੁੱਤਰੀ ਵੇਚਦਾ ਈ।

ਪੇਟ ਲਈ ਪਰ ਮਰਦ ਨੂੰ ਤਨ ਦੇਵੇ, ਕਰੇ ਕੰਜਰੀ ਬੈਠਕੇ ਪੇਸ਼ਤਾ

ਪੇਟ ਲਈ ਪਾਲਾ ਕੱਕਰ ਧੁੱਪ ਝੱਲੇ, ਜ਼ਿਮੀਂਦਾਰ ਨੂੰ ਧੰਧੜਾ ਖੇਤ ਦਾ ਈ।

ਦਾਣਾਂ ਲਵੇ ਕੁੜਿਕਿ ਤੋਂ ਦੇਵਾ ਸਿੰਘ, ਪੰਛੀ ਫਸਦਾ ਮਾਰਿਆ ਪੇਟ ਦਾ ਈ।

📝 ਸੋਧ ਲਈ ਭੇਜੋ