ਗਰੀਬੀ ਦਾ ਮੂਲ ਮੰਤਰ

ਝੁੱਗੀਆਂ ਵੇਖ

ਹੋਰ ਹੋਰ ਸੁੱਚਾ ਹੋ ਜਾਈਦਾ। 

ਝੁੱਗੀ ਹੇਠ ਨਹੀਂ ਹੁੰਦੀਆਂ ਨੀਹਾਂ

ਝੁੱਗੀ ਵਿੱਚ ਸੌਂਦੀਆਂ ਮਜਬੂਰੀਆਂ

ਵਧੇ ਨਹੁੰਆਂ ਵਾਲੀਆਂ ਬਿਆਈਆਂ

ਮੁੱਛਾਂ ਭੂਰੀਆਂ ਤੇ ਜਟੂਰੀਆਂ

ਜਾਂ ਕਿਧਰੇ ਕਿਧਰੇ

ਛਲਕਦੀ ਛਾਤੀ ਤੇ ਅੱਖਾਂ ਨੂਰੀਆਂ...

ਝੁੱਗੀ ਕਿਸੇ ਦੀ ਮੌਜ ਹੁੰਦੀ

ਝੁੱਗੀ ਕਿਸੇ ਦਾ ਮਹਿਲ ਵੀ

ਝੁੱਗੀ ਡਾਕ ਨਹੀਂ ਆਉਂਦੀ

ਝੁੱਗੀ ਡਾਕੂ ਨਹੀਂ ਆਉਂਦਾ। 

ਛੋਟੇ -ਛੋਟੇ ਸਿਰਾਂ ਲਈ

ਵੱਡਾ ਸਾਰਾ ਘਰ  ਝੁੱਗੀਆਂ।

📝 ਸੋਧ ਲਈ ਭੇਜੋ