ਜ਼ਿੰਦਗੀ ਦੇ ਫੁੱਲਾਂ ਨੂੰ ਸੁੰਘਣਾ
ਤੇ ਸੁੰਘ ਕੇ ਸੁੱਟ ਦੇਣ ਦਾ
ਕੋਈ ਅਰਥ ਨਹੀਂ ਹੈ
ਜ਼ਿੰਦਗੀ ਨੂੰ
ਕੀੜੇ-ਮਕੌੜੇ ਵਾਂਗ
ਪੈਰ ਹੇਠ ਮਸਲ ਦੇਣ ਦਾ
ਕੋਈ ਅਰਥ ਨਹੀਂ ਹੈ
ਹਰੇ ਪੱਤੇ ਤੇ ਪਈ ਇਕ ਬੂੰਦ ਵੀ
ਜੀਵਨ ਦਾ ਇਕ ਅਮਿਟ ਛਿਣ ਬਣ ਜਾਂਦਾ ਹੈ
ਜ਼ਿੰਦਗੀ ਹੰਢਾਉਣ ਲਈ ਬਣੀ ਹੈ ਦੋਸਤ
ਕੱਚੇ ਘੜੇ ਵਾਂਗ
ਇਹਨੂੰ ਤੋੜ ਦੇਣ ਦਾ
ਕੋਈ ਅਰਥ ਨਹੀਂ ਹੈ