ਜ਼ਿੰਦਗੀ ਦੇ ਨੇੜੇ-ਨੇੜੇ

ਜ਼ਿੰਦਗੀ ਦੇ ਨੇੜੇ-ਨੇੜੇ ਤੁਰੋ

ਮੌਤ ਬਹੁਤ ਦੂਰ ਰਹਿੰਦੀ

ਖਿੜੇ ਹੋਏ ਫੁੱਲਾਂ ਕੋਲ

ਅਠਖੇਲੀਆਂ ਕਰਦੇ ਮਾਸੂਮ ਬਾਲ

ਖੇਡ ਦੇ ਮੈਦਾਨ ਵਿੱਚ

ਖੇਡਦੇ ਬੱਚਿਆਂ

ਜਾਂ ਚੜ੍ਹਦੇ ਸੂਰਜ ਦੇ ਅੰਗ-ਸੰਗ ਰਹੋ

ਘਾਹ ਤੇ ਪਈ ਤਰੇਲ

ਖੁੱਲ੍ਹ ਕੇ ਹੱਸਦੇ ਬੱਚੇ ਦੀ ਕਿਲਕਾਰੀ 

ਉੱਡਦੇ ਪਰਿੰਦੇ ਦੀ ਪਰਵਾਜ਼

ਤੜਕਸਾਰ ਪ੍ਰਭਾਤ ਵੇਲੇ

ਗੁਰਦਵਾਰੇ 'ਚੋਂ

ਮੰਦਰ ਤੇ ਮਸੀਤ ਵਿੱਚੋਂ

ਉਚਾਰਿਆ ਜਾਂਦਾ ਹੈ ਇੱਕੋ ਰੱਬ ਸੱਚੇ ਦਾ ਨਾਮ

ਪੱਤਝੜ ਮਗਰੋਂ

ਫੁੱਟਦੇ ਸ਼ਰੀਂਹ ਦੇ ਪੱਤੇ

ਪੁੰਗਰਦੀ ਧਰੇਕ

ਆੜੂ ਦੇ ਬੂਟੇ ਨੂੰ ਲੱਗੇ ਦੁੱਧ ਚਿੱਟੇ ਫੁੱਲ 

ਜ਼ਿੰਦਗੀ ਨੂੰ ਤਰੋ-ਤਾਜ਼ਾ ਕਰਨਗੇ

ਆਉ

ਇਨ੍ਹਾਂ ਸਭਨਾਂ ਨੂੰ

ਆਪਣੇ ਸਾਹਾਂ ਵਿੱਚ ਰਮਾਈਏ

📝 ਸੋਧ ਲਈ ਭੇਜੋ