ਜਿੰਦਗੀ ਵਿੱਚ ਸੁੱਖ

ਜੇਕਰ ਜਿੰਦਗੀ ਵਿੱਚ ਸੁੱਖ ਲੋਚਦਾ ਏ

ਫੇਰ ਕਿਸੇ ਦੇ ਦਰਦ ਵੰਡਾਲਿਆ ਕਰ ।

ਮਾਇਆ ਵਿੱਚ ਤਜੋਰੀਆਂ ਪਈ ਰਹਿਣੀ

ਪੁੰਨ ਦਾਨ ਕਰਕੇ ਵੰਡਕੇ ਖਾ ਲਿਆ ਕਰ ।

ਕੁੱਝ ਨਾਲ ਨਹੀ ਜਾਵਣਾ ਜੱਗ ਉਤੋਂ

ਇਹ ਮਨ ਨੂੰ ਕਦੇ ਸਮਝਾ ਲਿਆ ਕਰ ।

ਐਮ, ਏ ਠੱਗੀਆਂ ਮਾਰਦਾ ਸਦਾ ਰਹਿੰਦੇ

ਨਾਲ ਸਬਰ ਦੇ ਸਮਾਂ ਲੰਘਾ ਲਿਆ ਕਰ।

ਜਿਹੜਾ ਅੰਤ ਵੇਲੇ ਤੇਰੇ ਕੰਮ ਆਉਣਾ

ਬੰਦੇ ਰੱਬ ਦਾ ਨਾਮ ਧਿਆਲਿਆ ਕਰ ।

📝 ਸੋਧ ਲਈ ਭੇਜੋ