ਉਸ ਕਾਮੇ ਬਾਰੇ 

ਕਦੇ ਸੋਚਿਆ

ਪੱਠੇ ਕੁੱਤਰਦਿਆਂ ਹੱਥ ਜਿਸਦਾ 

ਟੋਕੇ ਵਿਚ ਵੱਢਿਆ ਗਿਆ ਸੀ 

ਉਹ ਨਾ ਰੋਇਆ 

ਨਾ ਘਬਰਾਇਆ

ਨਾ ਡਾਕਟਰ ਲਈ ਪੁਕਾਰ ਰਿਹਾ ਸੀ 

ਉਹ ਤਾਂ ਬੱਸ ! ਹੱਕੜੇ-ਭੱਕੜੇ 

ਆਪਣੇ ਵੱਢੇ ਪੋਟਿਆਂ ਨੂੰ ਫੜ ਕੇ 

ਮਨ ਆਪਣੇ ਵਿਚ, ਵਿਚਾਰ ਰਿਹਾ ਸੀ 

ਫੜਾਂਗਾ ਕਿਵੇਂ ਹੱਥ ਵਿਚ ਥੱਬੇ 

ਤੇ ਕਰਾਂਗਾ ਹੁਣ ਮੁਸ਼ੱਕਤ ਕਿਵੇਂ !

📝 ਸੋਧ ਲਈ ਭੇਜੋ