ਕੌਣ ਪੂਣੀਆਂ ਸਫ਼ੈਦੀ, ਚੰਨ-ਚਰਖੇ ‘ਤੇ ਕੱਤੀਂ ਜਾਵੇ
ਅੰਬਰਾਂ ਦੀ ਬੋਹਟੀ ‘ਚ, ਗਲ਼ੋਟੇ ਲੱਖਾਂ ਪਏ ਨੇ।
ਗਾ ਕੇ ਲੋਕ-ਪੀੜਾਂ ਵਾਲ਼ੀ ਧੁਨ,ਪੌਣ ਟੂਣਾ ਕਰੀਂ ਜਾਵੇ
ਮੌਸਮਾਂ ਦੇ ਕੋਇਆਂ ਵਿੱਚੋਂ, ਹੰਝੂ ਕਿਰ ਗਏ ਨੇ।
ਬੁਰਾਂਸ ਦਿਆਂ ਫੁੱਲਾਂ ਵਾਂਗੂੰ, ਬੁੱਲ੍ਹਾਂ ਦੀ ਤਾਸੀਰ ਠੰਡੀ
ਛਾਤੜੀ ਦੇ ਸੀਨੇ ਕਾਹਤੋਂ, ਲਾਵੇ ਬਲ਼ ਬਏ ਨੇ।
ਜਿੱਥੋਂ ਜਿੱਥੋਂ ਸੱਸੀ ਲੰਘੀ, ਹੈ ਤਾਂ ਬਾਸੇ ਰੇਤ-ਕਣ।
ਅੱਖ ਅਦਬਾਂ ਦੀ ਵੇਖੇ, ਤਾਂ ਕੱਚੇ-ਛਾਲੇ ਫਏ ਨੇ।
ਕਾਹਦਾ ਸੁਰਮੇ ਦਾ ਦਾਣਾ, ਨੀਂ ਮੈਂ ਠੋਡੀ ‘ਤੇ ਟਿਕਾ ਬੈਠੀ
ਕਲਮਾਂ ਦੇ ਲਫ਼ਜ਼, ਪਰਿੰਦੇ ਬਣ ਡਏ ਨੇ
ਨੈਣਾਂ ਦਿਆਂ ਤਿੱਤਰਾਂ ਨੇ, ਚੱਬ ਲਈਆਂ ਰੱਤੀਆਂ।
ਹਾਏ ਨੀ! ਪੀੜਾਂ ਤੱਤੀਆਂ, ਨਾ ਵੈਦ ਲੱਭ ਰਏ ਨੇ।