ਕਦ ਤਕ ਤਣਿਆ ਰਹਿਣਾ ਯਾਰੋ

ਕਦ ਤਕ ਤਣਿਆ ਰਹਿਣਾ ਯਾਰੋ ਕਾਲਾ ਘੁੱਪ ਹਨੇਰਾ । 

ਆਖਿਰ ਨੂੰ ਤਾਂ ਚੜ੍ਹ ਕੇ ਰਹਿਣਾ ਸੱਜਰਾ ਸੁਰਖ ਸਵੇਰਾ । 

'ਵਾ ਜੇ ਇੰਜ ਹੀ ਵਗਦੀ ਰਹਿਣੀ ਤਾਂ ਫਿਰ ਜਰ ਨਹੀਂ ਹੋਣਾ । 

ਡੰਗ ਸਮੇਂ ਦੇ ਸਹਿੰਦਿਆਂ ਅੱਗੇ ਲੰਘ ਗਿਆ ਵਕਤ ਬਥੇਰਾ । 

ਪੈਰਾਂ ਹੇਠ ਮਧੋਲ ਨਾ ਅੜਿਆ ਬਾਗ ਅਸਾਂ ਹੈ ਲਾਇਆ ।

ਆਪ ਲਗਾ ਕੇ ਉਜੜਣ ਦੇਵੇ ਕਿਸ ਮਾਲੀ ਦਾ ਜੇਰਾ ।

ਸੱਪ ਵੀ ਮਾਰੇ ਜ਼ਹਿਰ ਵੀ ਚੂਸੇ ਉਹ ਜੋਗੀ ਮੈਂ ਢੂੰਡਾਂ 

ਉਂਜ ਚਿਰੋਕਾ ਬੀਨ ਵਜਾਉਂਦਾ ਫਿਰਦਾ ਇਕ ਸਪੇਰਾ ।

📝 ਸੋਧ ਲਈ ਭੇਜੋ