ਕਾਗਜ਼ਾਂ ਦੀ ਬੇੜੀ

ਪੌਣ ਬੇਬਸ ਹੋਈ 

ਭੌਰਾ ਭਟਕਦਾ ਰਿਹਾ

ਖ਼ਲਾਅ ਦਿਲਾਂ ਦਾ ਵਧਦਾ ਗਿਆ ਇਸ

ਤੇ ਮਾਹੌਲ ਉੱਸਲ ਵੱਟੇ ਲੈਂਦਾ ਰਿਹਾ

ਬੇਚੈਨ ਤਿਤਲੀ

ਜ਼ਹਿਰੀ ਫ਼ਿਜ਼ਾ ੱਚ ਘੁੰਮਦੀ ਰਹੀ

ਸਹਿਮੀ ਕੋਇਲ ਭੈਭੀਤ ਹੋਈ

ਵੈਰਾਗ ਦੇ ਗੀਤ ਗਾਉਂਦੀ ਰਹੀ

ਬੁਝੇ ਹੋਏ ਪੈਂਡਿਆਂ ਦੀ

ਮੰਜ਼ਿਲ ਹੈ ਦੂਰ

ਇੱਕ-ਇੱਕ ਕਰਕੇ ਮੁੱਕਦੀ ਰਹੀ

ਡਰਾਉਣੀਆਂ ਆਵਾਜ਼ਾਂ

ਕੁਰਲਾਹਟ ਦੀ ਓਟ ਲੈ

ਏਦਾਂ ਹੀ ਉਮਰ ਭਰ ਸੁਣਦੀ ਰਹੀ

ਪ੍ਰਛਾਵਿਆਂ ਦਾ ਭੇਤ ਪਾਇਆ ਨਹੀਂ

ਕਾਗਜ਼ਾਂ ਦੀ ਬੇੜੀ ਤੇ ਭਰੋਸਾ ਨਹੀਂ

ਹਨੇਰਿਆਂ ਦੇ ਖਿਡਾਰੀ 

ਖ਼ੂਨ ਦੇ ਪਿਆਸੇ

ਖੇਡ-ਖੇਡੀ ਜਾ ਰਹੇ ਨੇ

ਫਨੀਅਰ ਨਾਗਾਂ ਦੀ

ਜ਼ਹਿਰ ਸੀਨੇ ਅੰਦਰ ਭਰੀ 

ਮੌਜੀ ਮੌਜ ਮਾਰ ਰਹੇ ਨੇ

ਉੱਠੋ ਸ਼ੇਰੋ ! ਕਦੋਂ ਤੀਕ ਮਾਯੂਸ ਰਹੋਗੇ 

ਕਾਗਜ਼ਾਂ ਦੀਆਂ ਬੇੜੀਆਂ ਨੂੰ ਛੱਡੋ 

ਕਦੋਂ ਤੱਕ ਗਿੱਦੜ ਬਣਦੇ ਰਹੋਗੇ

📝 ਸੋਧ ਲਈ ਭੇਜੋ