ਜਗਤ ਮੁਸਾਫਰ ਖਾਨਾ ਸਦਾ ਕਿਸੇ ਵੀ ਰਹਿਣਾ ਨਾ
ਵਾਰੀ ਆਪੋ ਆਪਣੀ ਸਭ ਨੂੰ ਜਾਣਾ ਪੈਣਾ।
ਗਿਣਤੀ ਪੂਰੀ ਹੋਜੂ ਜਿਸ ਦਿਨ ਬੰਦਿਆਂ ਸੁਆਸਾਂ ਦੀ
ਘੇਰਾ ਉਸ ਦਿਨ ਆਕੇ ਘੱਤ ਜਮਾਂ ਨੇ ਲੈਣਾ ।
ਧੀਆਂ ਪੁੱਤਰਾਂ ਤੇਰਾ ਕਿਸੇ ਵੀ ਸਾਥ ਨਿਵਾਉਣਾ ਨਾ
ਝੂਠੀ ਪ੍ਰੀਤ ਜਗਤ ਦੀ ਸੱਚ ਗੁਰੂਆਂ ਦਾ ਕਹਿਣਾ
ਸੁੰਦਰ ਮਹਿਲ ਮਾੜੀਆਂ ਰੀਝਾਂ ਨਾਲ ਉਸਾਰੇ ਜੋ
ਜਾਣਾ ਸੰਗ ਨਹੀਂ ਕੁੱਝ ਸਭ ਕੁੱਝ ਇੱਥੇ ਰਹਿਣਾ ।
ਕੀਤੇਂ ਕਰਮਾਂ ਦਾ ਜਦ ਲੇਖਾਂ-ਜੋਖਾ ਹੋਵੇਗਾ
ਖੋਟੇਂ ਕਰਮਾਂ ਦਾ ਫਿਰ ਦੁੱਖ ਪਊਗਾ ਸਹਿਣਾ।
ਐਮ, ਏ ਮਾਣ ਕਦੇ ਨਾ ਕਰੀਏ ਸੁੰਦਰ ਦੇਹੀ ਦਾ
ਬੁਰਜ ਮਿੱਟੀ ਦਾ ਇਹ ਆਖਰ ਇੱਕ ਦਿਨ ਢਹਿਣਾ ।