ਕਲੀਆਂ ਵਿਚ ਸਮੋ ਕੇ ਦੱਸਿਆ।
ਲੂੰ ਲੂੰ ਸੂਲ ਪਰੋ ਕੇ ਦੱਸਿਆ।
ਰੱਬ ਨੂੰ ਚੰਦਰੇ ਦਿਲ ਦਾ ਹਾੜਾ,
ਬਾਲਾਂ ਵਾਂਗੂੰ ਰੋ ਕੇ ਦੱਸਿਆ।
ਉਸ ਨਾ ਦਿਲ ਦੀ ਬਾਰੀ ਖੋਲੀ,
ਅੱਖ ਨੇ ਬੂਹਾ ਢੋ ਕੇ ਦੱਸਿਆ।
ਗੁੱਝਾ ਭੇਤ ਲੁਕਾਣਾ ਔਖਾ,
ਇਸ਼ਕ ਦਾ ਭੇਤ ਲੁਕੋ ਕੇ ਦੱਸਿਆ।
ਕੀ ਲੁਕਿਆ ਏ ਹੰਝੂਵਾਂ ਦੇ ਵਿੱਚ,
ਵੇਲੇ ਸੂਲ ਚਭੋ ਕੇ ਦੱਸਿਆ।
ਜਦ ਉਹ ਹਾਸੇ ਨਾਲ਼ ਨਾ ਮੰਨਿਆ,
ਫ਼ਿਰ ਮੈਂ ਉਹਨੂੰ ਰੋ ਕੇ ਦੱਸਿਆ।