ਕੋਮਲ ਮੁਰਝਾਈ ਕਰੂੰਬਲ ਨੂੰ 

ਬਿਰਖ਼ ਨੇ ਪੁੱਛਿਆ? 

ਤੂੰ ਉਦਾਸ ਕਿਉਂ ਹੈ?

ਅਚਨਚੇਤ ਕਰੂੰਬਲ ਨੇ ਕਿਹਾ 

ਆਪਣੇ ਵੱਲ ਤਾਂ ਵੇਖ

ਕਿਵੇਂ ਲੱਕੜਹਾਰਾ ਤੈਨੂੰ ਚੀਰ ਰਿਹੈ

ਉਦਾਸ ਬਿਰਖ਼

ਆਪਣੀ ਹੋਂਦ ਲਈ

ਜੜ੍ਹਾਂ ਵੱਲ ਵੇਖਕੇ

ਉਦਾਸ ਹੋ ਸੋਚਦੈ

ਜਦ ਜੜ੍ਹ ਹੀ ਪੱਕੀ ਨਹੀਂ

ਕਰੂੰਬਲ ਨੇ ਕੀ ਰਹਿਣੈ?

📝 ਸੋਧ ਲਈ ਭੇਜੋ