ਕਥਾ ਉਸਦੀ ਸੀ ਰੌਚਿਕ

ਕਥਾ ਉਸਦੀ ਸੀ ਰੌਚਿਕ ਤੇ ਅਦਾ ਵੀ ਖ਼ੂਬ ਕਾਵਿਕ ਸੀ

ਕਿਵੇਂ ਨਾ ਦਾਦ ਮੈਂ ਦੇਂਦਾ, ਮੇਰਾ ਇਹ ਫ਼ਰਜ਼ ਨੈਤਿਕ ਸੀ

ਨਿਰਾ ਉਹ ਨੂਰ ਚਾਹੇ ਦੂਰ ਮੇਰੀ ਪਹੁੰਚ ਤੋਂ ਸੀ ਪਰ

ਨਜ਼ਾਰਾ ਕਲਪਨਾ ਉਸਦੀ ਕਰਨ ਦਾ ਹੀ ਅਲੌਕਿਕ ਸੀ

ਅਸੀਂ ਦੋਵੇਂ ਹੀ ਦੋਸ਼ੀ ਹਾਂ ਕਿ ਮੈਂ ਡਰਦਾ ਸੀ ਰਸਮਾਂ ਤੋਂ

ਤੇ ਮਨਭਾਉਂਦਾ ਵਿਸ਼ਾ ਮਹਿਬੂਬ ਮੇਰੇ ਦਾ ਸਮਾਜਿਕ ਸੀ

ਬਹਾਰਾਂ ਦੇ ਨਜ਼ਾਰੇ ਦਾ ਹੀ ਕੇਵਲ ਸ਼ੌਕ ਸੀ ਉਸਨੂੰ

ਬਦਲ ਮੌਸਮ ਗਿਆ ਤਾਂ ਬਦਲਣਾ ਉਸਦਾ ਸੁਭਾਵਿਕ ਸੀ

ਜ਼ਰਾ ਅਫ਼ਸੋਸ ਨਾ ਕਿ ਮੈਂ ਉਦੇ੍ਹ ਅਨੁਸਾਰ ਕਿਉਂ ਚੱਲਿਆ

ਗਿਲਾ ਹੈ ਕਿ ਉਦ੍ਹਾ ਵਿਵਹਾਰ ਨਾ ਮੇਰੇ ਮੁਤਾਬਿਕ ਸੀ

📝 ਸੋਧ ਲਈ ਭੇਜੋ