ਧਰਤੀ ਤੇ ਵਿਚਰਦਾ
ਹਰ ਕੱਟੜ ਪੰਥੀ
ਮੇਰਾ ਦੁਸ਼ਮਣ ਹੈ
ਜੋ ਚਾਹੁੰਦਾ ਹੈ
ਧਰਤੀ ਤੇ ਉਹੋ ਕੁਝ ਹੋਵੇ
ਜੋ ਉਸ ਨੂੰ ਚੰਗਾ ਲੱਗਦਾ ਹੈ
ਜ਼ਾਲਮ ਨੂੰ ਧਰਮ ਦੇ ਬੁਰਕੇ ਵਿੱਚੋਂ ਪਛਾਣੋ
ਇਹ ਕਿਤੇ ਵੀ
ਕੁਝ ਵੀ ਕਰ ਸਕਦਾ ਹੈ
ਅੱਜ ਜੇ ਬਾਹਰ ਫਿਰਦਾ ਹੈ
ਤਾਂ ਕੱਲ ਨੂੰ ਤੁਹਾਡੇ ਵਿਹੜੇ ਵਿੱਚ ਵੀ ਆ ਸਕਦਾ ਹੈ।
ਇਨਸਾਨੀਅਤ ਦੀ ਸਭ ਤੋਂ ਵੱਡੀ ਦੁਸ਼ਮਣੀ
ਹਮੇਸ਼ਾਂ ਹੀ
ਕੱਟੜ ਪੰਥੀਆਂ ਨਾਲ ਰਹੀ ਹੈ।