ਖਾਲੀ ਆਇਆ, ਖਾਲੀ ਜਾਣਾ

ਖਾਲੀ ਆਇਆ, ਖਾਲੀ ਜਾਣਾ ,ਜੱਗ ਤੇ ਪੱਕਾ ਨਹੀਂ ਟਿਕਾਣਾ

ਛੱਡਦੇ ਹੱਕ ਦੂਜਿਆਂ ਦਾ ਖਾਣਾ ਹੱਥੀ ਕਿਰਤ ਕਮਾਲੈ

ਬੰਦਿਆ ਪੜ ਸਤਿਗੁਰ ਦੀ ਬਾਣੀ ਜੀਵਨ ਸਫਲ ਬਣਾਲੈ ਤੂੰ।

ਕੋਰੂ ਛੱਡ ਗਿਆ ਭਰੇ ਖਜਾਨੇ, ਲੈ ਗਿਆ ਨਾਲ ਨਹੀ ਦੋ ਆਨੇ

ਕਰਦਾਕਿਉ ਬੰਦਿਆ ਬੇਈਮਾਨੇ,ਰੋਟੀ ਹੱਕ ਦੀ ਖਾਲੈ ਤੂੰ

ਬੰਦਿਆ ਪੜ ਸਤਿਗੁਰ ਦੀ ਬਾਣੀ, ਜੀਵਨ ਸਫਲ ਬਣਾਲੈ ਤੂੰ

ਮਾਇਆ ਮੱਤ ਤੇ ਪੜਦਾ ਪਾਵੇ ,ਭਾਈਆ,ਭਾਈਆ ਤਾਈਂ ਲੜਾਵੇ

ਜੋ ਇਹਨੂੰ ਪੂਜੇ ਉਸੇ ਨੂੰ ਖਾਵੇ,ਮਨ ਵਿੱਚ ਗਲ ਵਸਾਲੈ ਤੂੰ

ਬੰਦਿਆ ਪੜ ਸਤਿਗੁਰ ਦੀ ਬਾਣੀ ,ਜੀਵਨ ਸਫਲ ਬਣਾਲੈ ਤੂੰ

ਐਮ ,ਏ ਵੇਲਾ ਹੱਥ ਨੀ ਆਉਂਦਾ,ਪਿੱਛੋਂ ਬੈਠ ਬੰਦਾ ਪਛਤਾਉਂਦਾ

ਕਾਹਤੋਂ ਮੰਦੇ ਕਰਮ ਕਮਾਉਂਦਾ, ਦੁੱਖੀਆਂ ਦੇ ਦਰਦ ਵੰਡਾਲੈ ਤੂੰ

ਬੰਦਿਆ ਪੜ ਸਤਿਗੁਰ ਦੀ ਬਾਣੀ ,ਜੀਵਨ ਸਫਲ ਬਣਾਲੈ ਤੂੰ

📝 ਸੋਧ ਲਈ ਭੇਜੋ