ਖਟਾਸ-ਮਸਤੀਆਂ

ਕੱਸੀਆਂ, ਨਾਲ਼ੇ, ਬਾਉਲੀਆਂ , ਖੂਹਾਂ, ਰੱਖਣ ਸਾਵੀਆਂ ਧਰਤਾਂ-ਜੂਹਾਂ।

ਮੂੰਨਾਂ, ਰੋਜਾਂ, ਹਰਨਾਂ, ਸੇਹਾਂ, ਨਾਲ਼ ਇਹਨਾਂ ਦੇ ਫੱਬਣ ਥੇਹਾਂ

ਪਟਕੇ, ਪੱਗਾਂ, ਸਾਫ਼ੇ, ਦਸਤਾਰਾਂ, ਆਦਰ, ਮਾਣ , ਫਤਿਹ-ਫਨਕਾਰਾਂ

ਨੇਜ਼ੇ, ਛੁਰੇ, ਤੇਗ, ਤੀਰ-ਤਰਕਸ਼ਾਂ, ਖਟਾਸ-ਮਸਤੀਆਂ, ਜ਼ੋਰ-ਵਰਜ਼ਸਾਂ।

ਢੋਲ ਢਮੱਕਾ, ਨਟ, ਨਾਚ , ਕਥਾਵਾਂ, ਸ਼ਰਧਾ, ਨਖ਼ਰਾ, ਚੱਜ਼, ਚੌੜ, ਦੁਆਵਾਂ।

ਸੱਦ, ਝੋਕ, ਢੋਲਾ ਅਤੇ ਬਿਰਹੜੇ, ਸੱਜ-ਵਿਆਹੀਆਂ ਦੇ ਨੇ ਬੋਲੜੇ।

ਧਮਾਲ਼ , ਖਲ਼ੀ, ਗਤਕੇ, ਹੇਮਲੇ, ਸੱਜਣਾਂ ਭਾਈਆਂ ਦੇ ਵਲਵਲ਼ੇ।

ਜੰਗਮ, ਸੁਥਰਾ, ਭਗਤੀ, ਮਰਕਤ, ਡੇਰਿਆਂ -ਥਾਈਆਂ ਦੇ ਨੇ ਨਿਰਤਕ

ਧੂਣੇ, ਆਸਣ , ਸਣ-ਸੱਥਰ, ਟਿੱਲੇ, ਇਸ਼ਕ ਇਸ਼ਟ ਦਾ ਪੂਜਣ ਚੱਲੇ।

ਬੁਦਕੂ , ਛੈਣੇ, ਤੂੰਬੇ, ਡਫ , ਠੀਕਰ, ਗੀਤ ਰੂਹਾਂ ਦੇ ਹਸ਼ਰਾਂ ਤੀਕਰ।

ਜੰਡ , ਕਿੱਕਰ, ਨਿੰਮ , ਪਿੱਪਲ, ਬਰੋਟੇ, ਲੋਕ-ਭਾਵਾਂ ਦੇ ਨਫ਼ੇ ਤੇ ਟੋਟੇ।

ਮੇਲੇ , ਮੜੀਆਂ 'ਤਸ਼ਵ ,'ਖਾਂਗਾਹਾਂ, ਲੋਕ-ਪਿਆਰ ਦੀਆਂ ਜਾਮਨ ਥਾਂਵਾਂ।

📝 ਸੋਧ ਲਈ ਭੇਜੋ