ਕੱਢ ਲਓ ! ਖ਼ੂਨ ਸਾਰਾ ਹੀ 

ਤੇ ਲੈ ਲਓ ਇਕ-ਇਕ ਬੋਟੀ 

ਪਰ ! ਦੇ ਦਿਓ ਭੁੱਖੇ ਬਾਲਾਂ ਨੂੰ 

ਗਿਣ ਕੇ ਇਕ-ਇਕ ਰੋਟੀ । 

ਇਹ ਮੇਰਾ ਖ਼ੂਨ ਹੱਡ-ਭੰਨਵੀਂ 

ਮਿਹਨਤ ਤੋਂ ਬਣਿਆ ਜੇ 

ਪਸੀਨਾ ਪੁਣ ਮੁਸ਼ੱਕਤ ਦਾ 

ਇਹ ਖ਼ੂਨ ਸ਼ੁੱਧ ਬਣਿਆ ਜੇ 

ਇਹਦੀ ਜ਼ਰਾ, ਰੰਗਤ ਨੂੰ ਵੇਖਿਓ 

ਤੇ ਫਿਰ, ਕਿਸੇ ਮਜ਼ਦੂਰ ਮਰਦੇ ਨੂੰ 

ਇਹ ਮੇਰਾ ਖ਼ੂਨ ਦੇ ਦਿਓ

ਇਹ ਮੇਰਾ ਖ਼ੂਨ ਦੇ ਦਿਓ !!

📝 ਸੋਧ ਲਈ ਭੇਜੋ